USA NEWS - ਰਾਜ ਸਿੰਘ ਬਦੇਸ਼ਾ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦਾ ਪਹਿਲਾ ਸਿੱਖ ਜੱਜ ਬਣਿਆ
International
ਵਿਦੇਸ਼ ਡੈਸਕ : ਗਵਰਨਰ ਗੇਵਿਨ ਨਿਊਜ਼ੋਮ ਨੇ 18 ਸੁਪੀਰੀਅਰ ਕੋਰਟ ਜੱਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਜਿਸ ਵਿੱਚ ਫਰਿਜ਼ਨੋ ਕਾਉਂਟੀ ਦੇ ਰਾਜ ਸਿੰਘ ਬਧੇਸ਼ਾ ਨੂੰ ਫਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਜੱਜ ਵਜੋਂ ਸੇਵਾ ਨਿਭਾਉਣ ਲਈ ਨਿਯੁਕਤ ਕੀਤਾ ਗਿਆ ਹੈ। ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ, ਕਿ ਉਹਨਾਂ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਚੰਗੇ ਮੁਕਾਮ ਹਾਸਿਲ ਕਰ ਰਹੇ ਹਨ।
ਰਾਜ ਸਿੰਘ ਬਦੇਸ਼ਾ ਨੇ 2022 ਤੋਂ ਫਰਿਜ਼ਨੋ ਸਿਟੀ ਅਟਾਰਨੀ ਦੇ ਦਫਤਰ ਵਿੱਚ ਚੀਫ ਅਸਿਸਟੈਂਟ ਸਿਟੀ ਦੇ ਅਟਾਰਨੀ ਵਜੋਂ ਸੇਵਾ ਨਿਭਾਈ ਹੈ।ਅਤੇ ਉਹ 2012 ਤੋਂ ਉੱਥੇ ਹੀ ਕਈ ਅਹਿਮ ਭੂਮਿਕਾਵਾਂ ਨਿਭਾਂ ਚੁਕਿਆ ਹੈ। ਉਹ 2008 ਤੋਂ 2012 ਤੱਕ ਬੇਕਰ ਮੈਨੋਕ ਐਂਡ ਜੇਨਸਨ ਵਿੱਚ ਵੀ ਇੱਕ ਐਸੋਸੀਏਟ ਸੀ।ਬਦੇਸ਼ਾ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਕਾਲਜ ਆਫ ਦਾ ਲਾਅ, ਸੈਨ ਫਰਾਂਸਿਸਕੋ ਤੋਂ ਜੂਰੀਸ ਡਾਕਟਰ ਦੀ ਡਿਗਰੀ ਹਾਸਲ ਕੀਤੀ ਹੈ।ਅਤੇ ਉਹ ਜੱਜ ਜੋਨ ਐਨ ਕਪੇਟਨ ਦੀ ਸੇਵਾਮੁਕਤੀ ਨਾਲ ਪੈਦਾ ਹੋਈ ਖਾਲੀ ਅਹੁਦੇ ਤੇ ਨਾਮਜਦ ਕੀਤਾ ਗਿਆ ਹੈ।ਸਿੱਖ ਨੋਜਵਾਨ ਇੱਕ ਲੋਕਤੰਤਰਵਾਦੀ ਹੈ।ਫਰਿਜਨੋ ਕਾਉਂਟੀ ਸੁਪੀਰੀਅਰ ਕੋਰਟ, ਜਿਸ ਨੂੰ ਕੈਲੀਫੋਰਨੀਆ ਦੀ ਸੁਪੀਰੀਅਰ ਕੋਰਟ, ਕਾਉਂਟੀ ਆਫ ਫਰਿਜ਼ਨੋ ਵੀ ਕਿਹਾ ਜਾਂਦਾ ਹੈ, ਫਰਿਜ਼ਨੋ ਕਾਉਂਟੀ ਦੇ ਅਧਿਕਾਰ ਖੇਤਰ ਵਾਲੀ ਕੈਲੀਫੋਰਨੀਆ ਦੀ ਇਹ ਉੱਚ ਅਦਾਲਤ ਦੀ ਸ਼ਾਖਾ ਹੈ।ਜਿੱਥੇ ਹਰੇਕ ਕਾਉਂਟੀ ਵਿੱਚ ਸਿਵਲ ਅਤੇ ਫੌਜਦਾਰੀ ਕੇਸਾਂ ਦੀ ਸੁਣਵਾਈ ਲਈ ਇਹ ਇੱਕ ਉੱਚ ਅਦਾਲਤ ਹੈ। ਉੱਚ ਅਦਾਲਤਾਂ ਦਾ ਆਕਾਰ 1 ਤੋਂ 55 ਸ਼ਾਖਾਵਾਂ ਤੱਕ ਹੁੰਦਾ ਹੈ। ਇੱਕ ਉੱਚ ਅਦਾਲਤ ਇੱਕ ਹੇਠਲੀ ਅਦਾਲਤ ਹੈ ਜਿਸ ਵਿੱਚ ਇੱਕ ਜੱਜ ਜਾਂ ਜਿਊਰੀ ਗਵਾਹਾਂ ਦੀ ਗਵਾਹੀ ਅਤੇ ਹੋਰ ਸਬੂਤਾਂ ਦੁਆਰਾ ਪੇਸ਼ ਕੀਤੇ ਤੱਥਾਂ ਨੂੰ ਕਾਨੂੰਨ ਨੂੰ ਲਾਗੂ ਕਰਕੇ ਕੇਸਾਂ ਦਾ ਫੈਸਲਾ ਸੁਣਾਉਦੀ ਹੈ।ਕੈਲੀਫੋਰਨੀਆ ਰਾਜ ਦੇ ਗਵਰਨਰ ਗੇਵਿਨ ਨਿਊਜ਼ਮ ਨੇ 3 ਮਈ ਨੂੰ ਇੱਕ ਬਿਆਨ ਵਿੱਚ, 17 ਹੋਰ ਉੱਚ ਅਦਾਲਤ ਦੇ ਜੱਜਾਂ ਦੇ ਨਾਲ, ਬਦੇਸ਼ਾ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।
Raj Singh Badesha Became The First Sikh Judge Of The Fresno County Superior Court