ਸ਼ੋਵੇਅਰ ਸੈਂਟਰ 'ਚ ਸਾਲਾਨਾ ਖਾਲਸਾ ਦਿਵਸ ਜਸ਼ਨ ਤੇ ਪਰੇਡ 11 ਮਈ ਨੂੰ
Admin / International
ਗੁਰਪ੍ਰੀਤ ਸਿੰਘ ਧੰਜੂ: ਸਾਲਾਨਾ ਖਾਲਸਾ ਦਿਵਸ ਜਸ਼ਨ ਅਤੇ ਪਰੇਡ 11 ਮਈ ਦਿਨ ਸ਼ਨੀਵਾਰ ਨੂੰ ਸ਼ੋਵੇਅਰ ਸੈਂਟਰ ਵਿਖੇ ਆਯੋਜਿਤ ਕੀਤੀ ਜਾਵੇਗੀ। ਨਗਰ ਕੀਰਤਨ ਜਿੱਥੇ ਹਜ਼ਾਰਾਂ ਲੋਕ ਇਸ ਨਗਰ ਕੀਰਤਨ 'ਚ ਆਉਂਦੇ ਹਨ ਤੇ ਸੰਗਤਾਂ ਤੇ ਨਗਰ ਕੀਰਤਨ ਦੇ ਦਰਸ਼ਨ ਕਰਦੇ ਹਨ | ਇਸ ਨਗਰ ਕੀਰਤਨ ਵਿਚ ਸੰਗਤਾਂ ਕੈਲੀਫੋਰਨੀਆ, ਓਰੇਗਨ ਤੇ ਕੈਨੇਡਾ ਤੋਂ ਵੀ ਪੁੱਜਦੀਆਂ ਹਨ। ਇਹ ਨਗਰ ਕੀਰਤਨ ਵਾਸ਼ਿੰਗਟਨ ਸਟੇਟ ਦਾ ਵੱਡਾ ਨਗਰ ਕੀਰਤਨ ਮੰਨਿਆ ਜਾਂਦਾ ਹੈ। ਇਹ 12ਵਾਂ ਨਗਰ ਕੀਰਤਨ ਜੋ ਸਵੇਰੇ 8 ਤੋਂ 5 ਵਜੇ ਤੱਕ ਦੀਵਾਨ ਸਜੇਗਾ ਤੇ ਦੁਪਹਿਰ 2 ਵਜੇ ਤੋਂ 5 ਵਜੇ ਤਕ ਨਗਰ ਕੀਰਤਨ ਸਜਾਇਆ ਜਾਵੇਗਾ । ਇਸ ਸਬੰਧੀ ਹੋਰ ਜਾਣਕਾਰੀ ਲਈ ਪ੍ਰਧਾਨ ਕਸ਼ਮੀਰਾ ਸਿੰਘ ਹੋਠੀ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ ਨਾਲ 425-226-2277 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
Annual Khalsa Day Celebration And Parade At Shoeware Center On May 11