USA- ਸੂਰ ਦੀ ਕਿਡਨੀ ਟਰਾਂਸਪਲਾਂਟ ਕਰਵਾਉਣ ਵਾਲੇ ਵਿਅਕਤੀ ਦੀ ਮੌਤ, ਦੋ ਮਹੀਨੇ ਤੱਕ ਰਿਹਾ ਜਿਉਂਦਾ
Admin / International
ਵਿਦੇਸ਼ ਡੈਸਕ : ਅਸੀਂ ਸਾਰੇ ਜਾਣਦੇ ਹਾਂ ਕਿ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ। ਅਮਰੀਕਾ ਦੇ ਮੈਸੇਚਿਉਸੇਟਸ ਵਿੱਚ ਇੱਕ ਸੂਰ ਦਾ ਗੁਰਦਾ ਟਰਾਂਸਪਲਾਂਟ ਕੀਤਾ ਗਿਆ। ਉਹ ਸੂਰ ਦਾ ਗੁਰਦਾ ਲੈਣ ਵਾਲਾ ਪਹਿਲਾ ਵਿਅਕਤੀ ਸੀ। ਹਾਲਾਂਕਿ ਕਰੀਬ ਦੋ ਮਹੀਨਿਆਂ ਬਾਅਦ ਉਸ ਦੀ ਮੌਤ ਹੋ ਗਈ। ਇੱਕ ਅੰਕੜੇ ਦੇ ਅਨੁਸਾਰ ਦੁਨੀਆ ਭਰ ਵਿੱਚ ਲਗਭਗ 1 ਲੱਖ ਲੋਕ ਅਜਿਹੇ ਹਨ ਜੋ ਅੰਗ ਦਾਨ ਦੀ ਉਡੀਕ ਕਰ ਰਹੇ ਹਨ ਪਰ ਕਈਆਂ ਦਾ ਇੰਤਜ਼ਾਰ ਕਦੇ ਖਤਮ ਨਹੀਂ ਹੁੰਦਾ। ਦੂਜੇ ਪਾਸੇ ਮੈਡੀਕਲ ਸਾਇੰਸ ਨਿੱਤ ਨਵੇਂ ਤਜਰਬੇ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਅੰਗ ਦਾਨ ਲਈ ਲੰਮਾ ਇੰਤਜ਼ਾਰ ਨਾ ਕਰਨਾ ਪਵੇ। ਮਾਹਿਰ ਖੋਜ ਕਰ ਰਹੇ ਹਨ ਤਾਂ ਜੋ ਜਾਨਵਰਾਂ ਦੇ ਅੰਗਾਂ ਨੂੰ ਮਨੁੱਖੀ ਸਰੀਰ ਲਈ ਵਰਤਿਆ ਜਾ ਸਕੇ। ਜਾਨਵਰਾਂ ਦੇ ਅੰਗਾਂ ਨੂੰ ਮਨੁੱਖੀ ਸਰੀਰ ਵਿੱਚ ਟਰਾਂਸਪਲਾਂਟ ਕੀਤਾ ਜਾ ਸਕਦਾ ਹੈ। ਅਜਿਹਾ ਹੀ ਇਕ ਪ੍ਰਯੋਗ ਅਮਰੀਕਾ ਦੇ ਮੈਸਾਚੁਸੇਟਸ ਦੇ ਰਹਿਣ ਵਾਲੇ ਰਿਕ ਸਲੇਮੈਨ ਨਾਲ ਹੋਇਆ।
ਰਿਕ ਸਲੇਮੈਨ (62) ਨੂੰ ਪਿਛਲੇ ਸਾਲ ਗੁਰਦੇ ਦੀ ਗੰਭੀਰ ਬਿਮਾਰੀ ਦਾ ਪਤਾ ਲੱਗਿਆ ਸੀ। ਬਿਮਾਰੀ ਵੀ ਆਪਣੇ ਆਖਰੀ ਪੜਾਅ 'ਤੇ ਸੀ। ਅਜਿਹੇ 'ਚ ਉਸ ਕੋਲ ਕਿਡਨੀ ਟਰਾਂਸਪਲਾਂਟ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਸੀ। ਡਾਕਟਰ ਨੇ ਉਸ ਨੂੰ ਸੂਰ ਦੀ ਕਿਡਨੀ ਟਰਾਂਸਪਲਾਂਟ ਕਰਵਾਉਣ ਲਈ ਮਨਾ ਲਿਆ। ਡਾਕਟਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲੋਕਾਂ ਲਈ ਉਮੀਦ ਦੀ ਕਿਰਨ ਹੈ ਜੋ ਅੰਗ ਦਾਨ ਦੀ ਉਡੀਕ ਕਰ ਰਹੇ ਸਨ। ਮਾਰਚ ਵਿੱਚ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ।
ਕਰੀਬ ਚਾਰ ਘੰਟੇ ਦੀ ਸਰਜਰੀ ਤੋਂ ਬਾਅਦ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਾਲਾਂਕਿ ਡਾਕਟਰ ਦਾ ਮੰਨਣਾ ਹੈ ਕਿ ਨਵਾਂ ਗੁਰਦਾ ਸਾਲਾਂ ਤੱਕ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਨਵਰਾਂ ਤੋਂ ਇਨਸਾਨਾਂ ਦੇ ਟ੍ਰਾਂਸਪਲਾਂਟੇਸ਼ਨ ਨੂੰ ਸਫਲ ਬਣਾਉਣ ਲਈ ਲਗਾਤਾਰ ਖੋਜ ਕਰ ਰਹੇ ਹਾਂ। ਡਾਕਟਰ ਨੇ ਵੀ ਰਿਕ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।
Person Who Underwent A Pig Kidney Transplant Died Lived For Two Months