ਪੰਜਾਬੀ ਸਾਹਿਤ , ਸੰਗੀਤ ਤੇ ਕਲਾ ਮੰਚ ਬੈਲਿੰਗਹੈਮ ਨੇ ਪ੍ਰਸਿੱਧ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਨੂੰ ਦਿੱਤੀ ਸ਼ਰਧਾਂਜਲੀ
Admin / International
ਗੁਰਪ੍ਰੀਤ ਸਿੰਘ ਧੰਜੂ , ਸਿਆਟਲ : ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਮੌਜੂਦਾ ਪ੍ਰਧਾਨ ,ਅਨੇਕਾਂ ਸਨਮਾਨਾਂ ਨਾਲ ਸਨਮਾਨਿਤ ਤੇ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਜੀ ‘ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ’ ਦੇ ਹੁਕਮ ਅਨੁਸਾਰ ਆਪਣੇ ਸਵਾਸਾਂ ਦੀ ਪੂੰਜੀ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਆਪਣੇ ਆਖ਼ਰੀ ਸਮੇਂ ਤੱਕ ਪਾਤਰ ਸਾਹਿਬ ਬੜੇ ਉੱਦਮ ਤੇ ਦਿੜਤਾ ਨਾਲ ਸਾਹਿਤ ਰਚਨਾ ਵਿਚ ਲੀਨ ਰਹਿੰਦੇ ਹਨ।
ਇਕ ਸਾਹਿਤਕਾਰ , ਵਿਦਵਾਨ , ਮਿੱਠੀ ਕਾਵਿਕ ਸੁਹਜਮਈ ਅਵਾਜ ਦੇ ਮਾਲਕ ਪਾਤਰ ਸਾਹਿਬ ਨੇ ‘ਹਵਾ ਵਿਚ ਲਿਖੇ ਹਰਫ਼’ ‘ਬਿਰਖ ਅਰਜ਼ ਕਰੇ’ ‘ਹਨੇਰੇ ਵਿੱਚ ਸੁਲਗਦੀ ਵਰਣਮਾਲਾ’ ‘ਲਫ਼ਜ਼ਾਂ ਦੀ ਦਰਗਾਹ’ ‘ਪੱਤਝੜ ਦੀ ਪਾਜ਼ੇਬ’ ‘ਸੁਰ-ਜ਼ਮੀਨ’ ‘ ਚੰਨ ਸੂਰਜ ਦੀ ਵਹਿੰਗੀ’ ਮੌਲਿਕ ਰਚਨਾਵਾਂ ਦੇ ਨਾਲ ਨਾਲ ਕਈ ਸੰਸਾਰ ਪ੍ਰਸਿੱਧ ਕਿਤਾਬਾਂ ਦਾ ਵੀ ਪੰਜਾਬੀ ਵਿੱਚ ਅਨੁਵਾਦ ਕੀਤਾ। ਪੰਜਾਬੀ ਦੇ ਇਸ ਸੰਸਾਰ ਪ੍ਰਸਿੱਧ ਸ਼ਾਇਰ ਦੀ ਮੌਤ ਨੇ ਪੰਜਾਬੀ ਜਗਤ ਨੂੰ ਉਦਾਸ ਕਰ ਦਿੱਤਾ ਹੈ।
ਪੰਜਾਬੀ ਸਾਹਿਤ , ਸੰਗੀਤ ਤੇ ਕਲਾ ਮੰਚ ਬੈਲਿੰਗਹੈਮ (ਸਿਆਟਲ) ਦੇ ਸਮੂਹ ਮੈਂਬਰਾਂ ਨੇ ਭਾਵੁਕ ਸੰਵਾਦ ਵਿਚ ਪਾਤਰ ਸਾਹਿਬ ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੀਆਂ ਮਸ਼ਹੂਰ ਰਚਨਾਵਾਂ ਰਾਹੀਂ ਉਹਨਾਂ ਨੂੰ ਯਾਦ ਕੀਤਾ , ਸਭਾ ਵੱਲੋਂ ਬਲਜੀਤ ਕੌਰ ਸੰਘੇੜਾ, ਚਰਨਪ੍ਰੀਤ ਕੂਨਰ, ਮਨਜੀਤ ਕੌਰ ਗਿੱਲ, ਕਰਨੈਲ ਸਿੰਘ ਕੈਲ, ਡਾ. ਸੁਖਵੀਰ ਸਿੰਘ ਬੀਹਲਾ, ਨਵੀਨ ਰਾਏ, ਸੁਖਵਿੰਦਰ ਕੌਰ, ਮੰਗਤ ਕੁਲਜਿੰਦ ਰਾਏ, ਰਣਜੀਤ ਸਿੰਘ ਵਾਹਗਾ, ਕੁਲਵਿੰਦਰ ਕੌਰ ਜੌਹਲ, ਰਾਜਪਾਲ ਕੌਰ ਰੰਧਾਵਾ,ਸੁਖਵੀਰ ਕੌਰ ਬੈਂਸ, ਪਰਮਜੀਤ ਸਿੰਘ ਜੌਹਲ, ਗੁਰਦਿਆਲ ਸਿੰਘ ਮੱਟੂ, ਮਨਜੀਤ ਸਿੰਘ ਔਲਖ , ਮੰਗਲ ਸਿੰਘ ਸਮਰਾ,ਭੁਪਿੰਦਰ ਸਿੰਘ ਬੈਂਸ , ਰਣਜੀਤ ਸਿੰਘ ਸੰਘੇੜਾ, ਦਵਿੰਦਰ ਸਿੰਘ ਸਹੋਤਾ, ਮੱਖਣ ਸਿੰਘ ਜੌਹਲ , ਕਾਮਰੇਡ ਬਲਦੇਵ ਸਿੰਘ, ਐਰਨਜੋਤ ਸੰਘੇੜਾ, ਸੁਖਵੰਤ ਸਿੰਘ ਗਿੱਲ, ਕੁਲਜਿੰਦਰ ਦੁਸਾਂਜ , ਰਛਪਾਲ ਸੰਧੂ , ਤਰਨਜੋਤ ਬਰਾੜ , ਨਵਲਪ੍ਰੀਤ ਰੰਗੀ ਨੇ ਸਮੁੱਚੇ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਤੇ ਸੋਗਮਈ ਰੌਂ ਵਿਚ ਵਿਛੜੀ ਹੋਈ ਆਤਮਾ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਮਾਤਮਾ ਦੇ ਚਰਨਾਂ ਵਿਚ ਨਿਵਾਸ ਮਿਲਣ ਦੀ ਦਿਲੋਂ ਅਰਦਾਸ ਕੀਤੀ।
Punjabi Literature Music And Art Forum Bellingham Awarded Padma Shri Dr A Tribute To Surjit Patar