G-7 summit - ਜੀ-7 ਸੰਮੇਲਨ ਤੋਂ ਪਹਿਲਾਂ ਇਟਲੀ ਦੀ ਸੰਸਦ 'ਚ ਹੰਗਾਮਾ, ਸੰਸਦ ਮੈਂਬਰਾਂ 'ਚ ਹੋਈ ਹੱਥੋਪਾਈ
Admin / International
ਅੰਤਰਰਾਸ਼ਟਰੀ ਡੈਸਕ : ਬੁੱਧਵਾਰ ਨੂੰ ਇਟਲੀ ਦੀ ਸੰਸਦ 'ਚ ਇਕ ਬਿੱਲ ਨੂੰ ਲੈ ਕੇ ਸੰਸਦ ਮੈਂਬਰਾਂ ਵਿਚਾਲੇ ਝੜਪ ਹੋ ਗਈ, ਜਿਸ ਦੀ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਇਟਲੀ ਪੁਗਲੀਆ ਵਿਚ ਸਾਲਾਨਾ ਗਰੁੱਪ ਆਫ਼ ਸੇਵਨ (ਜੀ7) ਸੰਮੇਲਨ ਲਈ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਸੀ। ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਬਿੱਲ 'ਚ ਕੁਝ ਖੇਤਰਾਂ ਨੂੰ ਵਧੇਰੇ ਖੁਦਮੁਖਤਿਆਰੀ ਦੇਣ ਲਈ ਵਿਵਸਥਾ ਕੀਤੀ ਗਈ ਹੈ। ਇਸ ਦੌਰਾਨ, ਪ੍ਰਸਤਾਵ ਦੇ ਵਿਰੋਧੀਆਂ ਨੇ ਦਾਅਵਾ ਕੀਤਾ ਕਿ ਇਹ ਦੇਸ਼ ਵਿੱਚ ਉੱਤਰ-ਦੱਖਣੀ ਵਿਚਾਲੇ ਦਾ ਫਰਕ ਨੂੰ ਵਧਾਏਗਾ ਅਤੇ ਗਰੀਬ ਦੱਖਣੀ ਖੇਤਰ ਵਿਚ ਹੋਰ ਜ਼ਿਆਦਾ ਔਂਕੜਾ ਵਧਾਏਗਾ।
G 7 Summit A Commotion In The Italian Parliament Before The G 7 Summit There Was A Scuffle Among The Parliamentarians