Israel-Gaza war - ਇਜ਼ਰਾਈਲ ਨੇ ਗਾਜ਼ਾ ਦੇ ਸਕੂਲ 'ਤੇ ਦਾਗੇ ਤਿੰਨ ਰਾਕੇਟ, 100 ਤੋਂ ਵੱਧ ਫਲਸਤੀਨੀਆਂ ਦੀ ਮੌਤ, ਨਮਾਜ਼ ਪੜ੍ਹਨ ਦੌਰਾਨ ਹੋਇਆ ਹਮਲਾ
Admin / International
ਇੰਟਰਨੈਸ਼ਨਲ ਡੈਸਕ : ਇਜ਼ਰਾਈਲ-ਗਾਜ਼ਾ ਯੁੱਧ ਰੁਕਣ ਦਾ ਨਾਂ ਨਹੀਂ ਰਿਹਾ ਹੈ। ਇਜ਼ਰਾਈਲ ਦੇ ਤਾਜ਼ਾ ਹਮਲੇ ਵਿਚ 100 ਤੋਂ ਵੱਧ ਫਲਸਤੀਨੀ ਨਾਗਰਿਕ ਮਾਰੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਜ਼ਰਾਈਲ ਨੇ ਗਾਜ਼ਾ ਸ਼ਹਿਰ ਦੇ ਕੇਂਦਰ ਵਿਚ ਇਕ ਸਕੂਲ 'ਤੇ ਹਮਲਾ ਕੀਤਾ, ਜਿਸ ਵਿਚ 100 ਤੋਂ ਵੱਧ ਫਲਸਤੀਨੀ ਮਾਰੇ ਗਏ।
ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਸਕੂਲ 'ਤੇ 3 ਰਾਕੇਟ ਉਸ ਸਮੇਂ ਡਿੱਗੇ ਜਦੋਂ ਲੋਕ ਸਵੇਰ ਦੀ ਨਮਾਜ਼ ਪੜ੍ਹ ਰਹੇ ਸਨ। ਇਮਾਰਤ ਦੀ ਵਰਤੋਂ ਬੇਘਰਿਆਂ ਨੂੰ ਪਨਾਹ ਦੇਣ ਲਈ ਕੀਤੀ ਜਾ ਰਹੀ ਸੀ। ਗਾਜ਼ਾ ਸ਼ਹਿਰ ਦੇ ਦਾਰਜ਼ ਇਲਾਕੇ ਵਿਚ ਅਲ-ਤਾਬਿਨ ਸਕੂਲ 'ਤੇ Gaza school ਇਜ਼ਰਾਇਲੀ ਹਮਲੇ 'ਚ 100 ਤੋਂ ਵੱਧ ਲੋਕ ਮਾਰੇ ਗਏ ਹਨ। ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਜਿਸ ਸਕੂਲ 'ਤੇ ਸ਼ਨੀਵਾਰ ਸਵੇਰੇ ਹਮਲਾ ਕੀਤਾ ਗਿਆ, ਉਹ ਹਮਾਸ ਦਾ ਹੈੱਡਕੁਆਰਟਰ ਸੀ ਅਤੇ ਉਥੇ ਅੱਤਵਾਦੀ ਮੌਜੂਦ ਸੀ। ਰਿਪੋਰਟ ਮੁਤਾਬਕ ਜਦੋਂ ਬੰਬ ਧਮਾਕਾ ਹੋਇਆ ਤਾਂ ਗਾਜ਼ਾ ਸ਼ਹਿਰ ਦੇ ਇਸ ਸਕੂਲ ਵਿਚ ਸਵੇਰ ਦੀ ਨਮਾਜ਼ ਹੋ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਜ਼ਿਆਦਾ ਰਾਕੇਟ ਦਾਗੇ ਗਏ, ਜਿਸ 'ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।
ਸਥਾਨਕ ਮੀਡੀਆ ਮੁਤਾਬਕ ਸਕੂਲ ਵਿਚ ਅੱਗ ਲੱਗ ਗਈ ਹੈ ਅਤੇ ਬਚਾਅ ਦਲ ਇਸ ਨੂੰ ਬੁਝਾਉਣ ਵਿਚ ਜੁਟੇ ਹੋਏ ਹਨ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਅਲ-ਤਾਬਿਨ ਸਕੂਲ ਦੇ ਅੰਦਰ ਸਥਿਤ ਮਿਲਟਰੀ ਕਮਾਂਡ ਹੈੱਡਕੁਆਰਟਰ ਵਿਚ ਕੰਮ ਕਰ ਰਹੇ ਅੱਤਵਾਦੀਆਂ 'ਤੇ ਹਮਲਾ ਕੀਤਾ ਸੀ। ਫੌਜ ਨੇ ਦਾਅਵਾ ਕੀਤਾ ਹੈ ਕਿ ਨਾਗਰਿਕਾਂ 'ਤੇ ਹਮਲਾ ਨਹੀਂ ਕੀਤਾ ਗਿਆ।
Israel Fires Three Rockets At Gaza School Over 100 Palestinians Killed Attack During Prayers