British mountaineer - ਬ੍ਰਿਟਿਸ਼ ਪਰਬਤਾਰੋਹੀ ਨੇ 18,753 ਫੁੱਟ ਉੱਚੀ ਹਿਮਾਲਿਆ ਦੀ ਚੱਟਾਨ ਤੋਂ ਮਾਰੀ ਛਾਲ, ਗਿਨੀਜ਼ ਵਰਲਡ ਰਿਕਾਰਡ ਤੋੜਿਆ
Admin / International
ਇੰਟਰਨੈਸ਼ਨਲ ਡੈਸਕ : ਇੱਕ ਬ੍ਰਿਟਿਸ਼ ਪਰਬਤਾਰੋਹੀ ਨੇ ਹਿਮਾਲਿਆ ਵਿਚ 18,753 ਫੁੱਟ ਉੱਚੀ ਚੱਟਾਨ ਤੋਂ ਸਕੀਇੰਗ ਕਰਕੇ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ ਹੈ। 34 ਸਾਲਾ ਜੋਸ਼ੂਆ ਬ੍ਰੇਗਮੈਨ ਨੇ 5,716 ਮੀਟਰ ਦੀ ਉਚਾਈ ਤੋਂ ਛਾਲ ਮਾਰ ਕੇ ਅਤੇ ਪੈਰਾਸ਼ੂਟ ਰਾਹੀਂ ਉਤਰ ਕੇ ਦੁਨੀਆ ਦੀ ਸਭ ਤੋਂ ਉੱਚੀ ਸਕੀ ਜੰਪ ਪੂਰੀ ਕੀਤੀ। ਉਸ ਨੇ ਫਰਾਂਸ ਦੇ ਮੈਥਿਆਸ ਗਿਰੌਦ ਦੇ 4,359 ਮੀਟਰ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।
ਸਕੀ ਜੰਪਿੰਗ ਨੂੰ ਇੱਕ ਅਜਿਹਾ ਖੇਡ ਮੰਨਿਆ ਜਾਂਦਾ ਹੈ ਜਿਸ ਵਿੱਚ ਸਕੀਇੰਗ ਅਤੇ ਬੇਸ ਜੰਪਿੰਗ ਨੂੰ ਮਿਲਾ ਕੇ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਬ੍ਰੇਗਮੈਨ ਨੇ ਇਹ ਰਿਕਾਰਡ ਬਣਾਉਣ ਲਈ ਦੋ ਹਫ਼ਤਿਆਂ ਤੱਕ ਤਿਆਰੀ ਕੀਤੀ। ਉਸ ਦੀ ਤਿਆਰੀ ਵਿੱਚ ਲੰਬੀ ਪੈਦਲ ਯਾਤਰਾ, ਸਕੀਇੰਗ, ਹਾਈ ਐਲਟੀਟਿਊਡ ਕੈਂਪਿੰਗ ਆਦਿ ਸ਼ਾਮਲ ਸਨ।
British Mountaineer Jumps From 18 753 foot Himalayan Cliff Breaks Guinness World Record