ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਭਾਰਤੀਆਂ ਲਈ ਖੁਸ਼ਖਬਰੀ ! ਹੁਣ ਕੁਝ ਰੁਪਏ 'ਚ ਮਿਲੇਗਾ Australia ਦਾ Holiday Visa, ਰਜਿਸਟ੍ਰੇਸ਼ਨ ਫੀਸ ਸਿਰਫ 1500 ਰੁਪਏ

ਭਾਰਤੀਆਂ ਲਈ ਖੁਸ਼ਖਬਰੀ ! ਹੁਣ ਕੁਝ ਰੁਪਏ 'ਚ ਮਿਲੇਗਾ Australia ਦਾ Ho


Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤੀਆਂ ਲਈ ਖੁਸ਼ਖਬਰੀ ਹੈ। ਆਸਟ੍ਰੇਲੀਆ ਨੇ ਅੱਜ ਤੋਂ ਛੁੱਟੀਆਂ ਵੀਜ਼ਾ ਸਕੀਮ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ ਜਾਣ ਦੇ ਚਾਹਵਾਨ ਨੌਜਵਾਨ ਅੱਜ ਤੋਂ ਅਪਲਾਈ ਕਰ ਸਕਦੇ ਹਨ। ਇਸ ਯੋਜਨਾ ਤਹਿਤ ਇਕ ਸਾਲ ਵਿਚ 1 ਹਜ਼ਾਰ ਨੌਜਵਾਨ ਜਾ ਸਕਣਗੇ।


ਸਿਰਫ਼ 36 ਹਜ਼ਾਰ ਰੁਪਏ ਹੋਵੇਗੀ ਵੀਜ਼ਾ ਫੀਸ 



18 ਤੋਂ 30 ਸਾਲ ਦੀ ਉਮਰ ਦੇ ਵਿਚਕਾਰ ਆਸਟ੍ਰੇਲੀਆ ਜਾਣ ਵਾਲੇ ਨੌਜਵਾਨ ਅੱਜ ਤੋਂ ਅਪਲਾਈ ਕਰ ਸਕਦੇ ਹਨ। ਇਹ ਛੁੱਟੀਆਂ ਦਾ ਵੀਜ਼ਾ ਇਕ ਸਾਲ ਲਈ ਹੋਵੇਗਾ। ਇਸ ਸਕੀਮ ਤਹਿਤ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਸਕਣਗੇ। ਰਜਿਸਟ੍ਰੇਸ਼ਨ ਫੀਸ ਸਿਰਫ 1500 ਰੁਪਏ ਹੈ। ਨੌਜਵਾਨਾਂ ਦੀ ਚੋਣ ਬੈਲਟ ਪੇਪਰ ਰਾਹੀਂ ਕੀਤੀ ਜਾਵੇਗੀ। ਚੋਣਾਂ ਤੋਂ ਬਾਅਦ ਵੀਜ਼ਾ ਫੀਸ ਸਿਰਫ਼ 36 ਹਜ਼ਾਰ ਰੁਪਏ ਦੇਣੀ ਪਵੇਗੀ।


ਦੱਸਣਯੋਗ ਹੈ ਕਿ ਇਹ ਪਹਿਲ ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (AI-ECTA) ਦਾ ਹਿੱਸਾ ਹੈ, ਜੋ ਦਸੰਬਰ 2022 ਤੋਂ ਪ੍ਰਭਾਵੀ ਹੈ। ਗ੍ਰਹਿ ਮੰਤਰਾਲੇ ਦੇ ਅਨੁਸਾਰ, ਸਕੀਮ ਵੀਜ਼ਾ ਪ੍ਰਾਪਤਕਰਤਾਵਾਂ ਨੂੰ ਚਾਰ ਮਹੀਨਿਆਂ ਤੱਕ ਅਧਿਐਨ ਕਰਨ ਅਤੇ ਆਪਣੇ ਠਹਿਰਨ ਦੌਰਾਨ ਕਈ ਵਾਰ ਦੇਸ਼ ਛੱਡਣ ਅਤੇ ਮੁੜ-ਪ੍ਰਵੇਸ਼ ਕਰਨ ਦੀ ਆਗਿਆ ਦਿੰਦੀ ਹੈ। ਵੀਜ਼ੇ ਦੀ ਕੀਮਤ AUD 650 (ਲਗਭਗ 36,748 ਰੁਪਏ) ਹੈ।


ਇਹ ਹੋਣਗੇ ਯੋਗ


ਭਾਰਤੀ ਨਾਗਰਿਕਾਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਲਈ ਹੇਠ ਲਿਖੇ ਮਾਪਦੰਡ ਪੂਰੇ ਕਰਨੇ ਚਾਹੀਦੇ ਹਨ:


ਇਕ ImmiAccount ਬਣਾਓ (ਜੇਕਰ ਪਹਿਲਾਂ ਹੀ ਨਹੀਂ ਬਣਾਇਆ ਗਿਆ ਹੈ)।



ਤੁਹਾਡੀ ਉਮਰ 30 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।


 ਯੋਗ ਦੇਸ਼ ਤੋਂ ਇਕ ਵੈਧ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ (ਭਾਰਤੀ ਪਾਸਪੋਰਟ ਧਾਰਕਾਂ ਲਈ ਪੈਨ ਕਾਰਡ) ਰੱਖੋ।


ਇਕ ਵੈਧ ਈਮੇਲ ਪਤਾ ਰੱਖੇ


25 ਆਸਟ੍ਰੇਲੀਅਨ ਡਾਲਰ (1,500 ਰੁਪਏ) ਦੀ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰੋ।

Now You Will Get A Holiday Visa Of Australia For A Few Rupees


Popular Posts
Just Now