Seattle ਦੇ ਕੈਂਟ ਸ਼ਹਿਰ 'ਚ ਨਵਾਂ ਇੰਡੀਅਨ ਰੈਸਟੋਰੈਂਟ ਦਾ ਉਦਘਾਟਨ, ਲੋਕ ਪੰਜਾਬੀ ਇੰਡੀਅਨ ਖਾਣੇ ਦਾ ਵੀ ਮਾਣ ਸਕਣਗੇ ਆਨੰਦ
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਸਿਆਟਲ ਦੇ ਕੈਂਟ ਇਲਾਕੇ ਵਿਚ ਨਵੇਂ ਇੰਡੀਅਨ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿਚ ਤਰ੍ਹਾਂ ਤਰ੍ਹਾਂ ਦੇ ਪੰਜਾਬੀ ਇੰਡੀਅਨ ਖਾਣੇ ਦਾ ਲੋਕ ਆਨੰਦ ਮਾਣ ਸਕਣਗੇ। ਇਸ ਮੌਕੇ ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਜਤਿੰਦਰ ਸਪਰਾਏ ਨੇ ਦੱਸਿਆ ਕਿ ਸੁਰਜੀਤ ਸਮਰਾ ਵੱਲੋਂ ਖੋਲ੍ਹੇ ਇਸ ਨਵੇਂ ਰੈਸਟੋਰੈਂਟ ਦਾ ਉਦਘਾਟਨ ਕੈਂਟ ਸਿਟੀ ਕੌਂਸਲ ਦੀ ਮੇਅਰ ਡਾਨਾ ਗੈਲਫ ਨੇ ਕੀਤਾ।
ਉਨ੍ਹਾਂ ਦੇ ਨਾਲ ਕੈਂਟ ਸਿਟੀ ਕੌਂਸਲ ਦੀ ਪ੍ਧਾਨ ਸਤਵਿੰਦਰ ਕੌਰ ਨੇ ਵੀ ਖਾਸ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਨਵੇਂ ਇੰਡੀਅਨ ਰੈਸਟੋਰੈਂਟ ਦੇ ਉਦਘਾਟਨ ਮੌਕੇ ਅੰਮਿ੍ਤਸਰ ਸਿੰਘ, ਸੁਖਰਾਜ ਸਿੰਘ ਢਿੱਲੋਂ, ਮਹਿੰਦਰ ਸਿੰਘ ਸੋਹਲ, ਰਸ਼ਪਾਲ ਸਿੰਘ ਥਿੰਦ, ਮੱਖਣ ਰਣੀਕੇ, ਪਰਮਨਦੀਪ ਸਿੰਘ ਨਿਰਵਾਨ, ਜਸਵੀਰ ਖਹਿਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
Opening Of A New Indian Restaurant In Seattle s Kent City