ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

US Presidential Election- ਆਨਲਾਈਨ Survey 'ਚ 61 ਫੀਸਦੀ ਹੈਰਿਸ ਤੇ 32 ਫੀਸਦੀ ਟਰੰਪ ਸਮਰਥਕ

US Presidential Election- ਆਨਲਾਈਨ Survey 'ਚ 61 ਫੀਸਦੀ ਹੈਰਿਸ ਤੇ


Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ 'ਚ ਕਮਲਾ ਹੈਰਿਸ ਦੀ ਡੈਮੋਕ੍ਰੇਟਿਕ ਪਾਰਟੀ ਵੱਲ ਭਾਰਤੀ-ਅਮਰੀਕੀ ਨਾਗਰਿਕਾਂ ਦਾ ਝੁਕਾਅ ਘਟਦਾ ਨਜ਼ਰ ਆ ਰਿਹਾ ਹੈ, ਜੋ ਪਾਰਟੀ ਲਈ ਚਿਤਾਵਨੀ ਦਾ ਸੰਕੇਤ ਹੈ, ਜਦਕਿ ਰਿਪਬਲਿਕਨ ਪਾਰਟੀ ਵੱਲ ਝੁਕਾਅ ਰੱਖਣ ਵਾਲੇ ਵੋਟਰਾਂ ਦੇ ਅੰਕੜਿਆਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਜਾਣਕਾਰੀ ਇਕ ਨਵੇਂ ਸਰਵੇਖਣ ਵਿਚ ਸਾਹਮਣੇ ਆਈ ਹੈ। ਖੋਜ ਅਤੇ ਵਿਸ਼ਲੇਸ਼ਣ ਕੰਪਨੀ 'YouGov' ਦੇ ਸਹਿਯੋਗ ਨਾਲ 'ਕਾਰਨੇਗੀ ਐਂਡੋਵਮੈਂਟ ਫਾਰ ਇੰਟਰਨੈਸ਼ਨਲ ਪੀਸ' ਦੁਆਰਾ ਕਰਵਾਏ ਗਏ "2024 ਭਾਰਤੀ-ਅਮਰੀਕਨ ਰਵੱਈਏ" ਦੇ ਇਕ ਨਵੇਂ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ-ਅਮਰੀਕੀਆਂ ਦਾ ਹੁਣ ਡੈਮੋਕ੍ਰੇਟਿਕ ਪਾਰਟੀ ਵੱਲ ਘੱਟ ਝੁਕਾਅ ਦਿਖ ਰਿਹਾ ਹੈ, ਪਰ ਇਹ ਵੀ ਹੈ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਵਿਚ ਮਾਮੂਲੀ ਵਾਧਾ ਵੀ ਦੇਖਿਆ ਜਾ ਰਿਹਾ ਹੈ।


ਇਹ ਵਿਸ਼ਲੇਸ਼ਣ 18 ਸਤੰਬਰ ਤੋਂ 15 ਅਕਤੂਬਰ ਦਰਮਿਆਨ 714 ਭਾਰਤੀ-ਅਮਰੀਕੀ ਨਾਗਰਿਕਾਂ ਵਿਚਕਾਰ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਆਨਲਾਈਨ ਸਰਵੇਖਣ 'ਤੇ ਆਧਾਰਿਤ ਹੈ। ਸਰਵੇਖਣ ਮੁਤਾਬਕ 61 ਫੀਸਦੀ ਰਜਿਸਟਰਡ ਭਾਰਤੀ-ਅਮਰੀਕੀ ਵੋਟਰਾਂ ਨੇ ਹੈਰਿਸ ਨੂੰ ਵੋਟ ਦੇਣ ਦੀ ਯੋਜਨਾ ਬਣਾ ਰਹੇ ਹਨ ਜਦਕਿ 32 ਫੀਸਦੀ ਟਰੰਪ ਨੂੰ ਵੋਟ ਦੇਣ ਦਾ ਇਰਾਦਾ ਰੱਖਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਟਰੰਪ ਨੂੰ ਵੋਟ ਪਾਉਣ ਦੇ ਇੱਛੁਕ ਉੱਤਰਦਾਤਾਵਾਂ ਦੇ ਹਿੱਸੇ ਵਿਚ 2020 ਤੋਂ ਮਾਮੂਲੀ ਵਾਧਾ ਦੇਖਿਆ ਗਿਆ ਹੈ। ਦੂਜੇ ਪਾਸੇ, 67 ਫੀਸਦੀ ਭਾਰਤੀ-ਅਮਰੀਕੀ ਔਰਤਾਂ ਹੈਰਿਸ ਨੂੰ ਵੋਟ ਪਾਉਣ ਦੀ ਯੋਜਨਾ ਬਣਾ ਰਹੀਆਂ ਹਨ ਜਦੋਂ ਕਿ 53 ਫੀਸਦੀ ਪੁਰਸ਼ਾਂ ਦਾ ਕਹਿਣਾ ਹੈ ਕਿ ਉਹ ਹੈਰਿਸ ਨੂੰ ਵੋਟ ਪਾਉਣ ਦੀ ਯੋਜਨਾ ਬਣਾ ਰਹੇ ਹਨ। ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ 52 ਲੱਖ ਤੋਂ ਵੱਧ ਹੈ। ਭਾਰਤੀ-ਅਮਰੀਕੀ ਭਾਈਚਾਰਾ ਹੁਣ ਅਮਰੀਕਾ ਵਿਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ।

US Presidential Election 61 Percent Harris And 32 Percent Trump Supporters In The Online Survey


Popular Posts
Just Now