Seattle ਦੇ ਪ੍ਰਸਿੱਧ ਕਾਰੋਬਾਰੀਆਂ ਵੱਲੋਂ ਅਹਿਮ ਬੈਠਕ, ਇੰਡੀਅਨ ਬਿਜ਼ਨੈੱਸ ਓਨਰ ਐਸੋਸੀਏਸ਼ਨ ਸਿਆਟਲ ਦਾ ਕੀਤਾ ਗਠਨ
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਸਿਆਟਲ ਦੇ ਪ੍ਰਸਿੱਧ ਕਾਰੋਬਾਰੀਆਂ ਦੀ ਬੀਤੇ ਦਿਨੀਂ ਇਕ ਅਹਿਮ ਬੈਠਕ ਹੋਈ। ਫਿਸ਼ ਐਂਡ ਚਿਕਨ ਹਾਊਸ ਰੈਸਟੋਰੈਂਟ ਵਿਖੇ ਹੋਈ ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਇੰਡੀਅਨ ਬਿਜ਼ਨੈੱਸ ਓਨਰ ਐਸੋਸੀਏਸ਼ਨ ਸਿਆਟਲ ਦਾ ਗਠਨ ਕੀਤਾ ਗਿਆ। ਇਸ ਦੌਰਾਨ ਨਵੇਂ ਅਹੁਦੇਦਾਰ ਦੀ ਚੋਣ ਕੀਤੀ ਗਈ, ਜਿਸ ਅਨੁਸਾਰ ਚੇਤ ਸਿੰਘ ਸਿੱਧੂ ਸਰਪ੍ਰਸਤ, ਸੁਖਮਿੰਦਰ ਸਿੰਘ ਸੁੱਖੀ ਰੱਖੜਾ ਚੇਅਰਮੈਨ, ਬਲਬੀਰ ਸਿੰਘ ਉਸਮਾਨਪੁਰ ਪ੍ਰਧਾਨ, ਜਤਿੰਦਰ ਸਿੰਘ ਸਪਰਾਏ ਸੀਨੀਅਰ ਮੀਤ ਪ੍ਰਧਾਨ, ਗੁਰਬਿੰਦਰ ਸਿੰਘ ਮੁੱਲਾਂਪੁਰ ਜਨਰਲ ਸਕੱਤਰ ਤੇ ਹਰਨੇਕ ਸਿੰਘ ਪਾਬਲਾ ਨੂੰ ਖਜ਼ਾਨਚੀ ਬਣਾਇਆ ਗਿਆ ਹੈ।
ਮੀਟਿੰਗ ਵਿਚ ਸਰਬਸੰਮਤੀ ਨਾਲ ਹੀ ਹੋਰ ਨਵੇਂ ਮੈਂਬਰ ਸਿਰਫ ਬਿਜ਼ਨੈੱਸਮੈਨ ਹੀ ਬਣਾਉਣ ਲਈ ਸਹਿਮਤੀ ਬਣਾਈ ਗਈ। ਮੀਟਿੰਗ ਤੋਂ ਬਾਅਦ ਗਲਬਾਤ ਕਰਦਿਆਂ ਨਵੇਂ ਅਹੁਦੇਦਾਰਾਂ ਨੇ ਕਿਹਾ ਕਿ ਇਸ ਨਵੀਂ ਐਸੋਸੀਏਸ਼ਨ ਬਣਾਉਣ ਦਾ ਮੁੱਖ ਮਕਸਦ ਕਾਰੋਬਾਰੀਆਂ ਦਾ ਆਪਸੀ ਤਾਲਮੇਲ ਬਣਾਉਣਾ ਤੇ ਕਾਰੋਬਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਮਿਲ ਬੈਠ ਕੇ ਹੱਲ ਕਰਵਾਉਣ ਲਈ ਸਰਕਾਰ ਤੱਕ ਆਵਾਜ਼ ਪਹੁੰਚਾਉਣਾ ਹੈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਿਜੇ ਝੰਮਟ, ਅਮਰਜੀਤ ਸਿੰਘ ਖੁਰਮਪੁਰ, ਬਹਾਦਰ ਕਲੇਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
Important Meeting Held By Prominent Businessmen Of Seattle Formation Of Indian Business Owners Association Seattle