ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਭਾਰਤੀ ਪਰਮਾਣੂ ਕੰਪਨੀਆਂ ਤੋਂ ਪਾਬੰਦੀ ਹਟਾਏਗਾ America, ਕੁਝ ਭਾਰਤੀ ਕੰਪਨੀਆਂ 'ਤੇ ਦਹਾਕਿਆਂ ਤੋਂ ਲੱਗੀ ਹੋਈ ਹੈ ਪਾਬੰਦੀ

ਭਾਰਤੀ ਪਰਮਾਣੂ ਕੰਪਨੀਆਂ ਤੋਂ ਪਾਬੰਦੀ ਹਟਾਏਗਾ America, ਕੁਝ ਭਾਰਤੀ ਕੰ


Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਜਲਦੀ ਹੀ ਪਰਮਾਣੂ ਊਰਜਾ ਦਾ ਕਾਰੋਬਾਰ ਕਰਨ ਵਾਲੀਆਂ ਕਈ ਭਾਰਤੀ ਕੰਪਨੀਆਂ 'ਤੇ ਪਾਬੰਦੀ ਹਟਾਏਗਾ। ਇਹ ਫੈਸਲਾ ਭਾਰਤ-ਅਮਰੀਕਾ ਪਰਮਾਣੂ ਸਬੰਧਾਂ ਵਿੱਚ ਅਹਿਮ ਸਾਬਤ ਹੋ ਸਕਦਾ ਹੈ। ਕੁਝ ਭਾਰਤੀ ਕੰਪਨੀਆਂ 'ਤੇ ਦਹਾਕਿਆਂ ਤੋਂ ਪਾਬੰਦੀ ਲੱਗੀ ਹੋਈ ਹੈ।


ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸਿਵਲ ਪਰਮਾਣੂ ਖੇਤਰ 'ਚ ਸਹਿਯੋਗ ਦੀ ਇਜਾਜ਼ਤ ਦੇਣ ਲਈ 'ਪਾਬੰਦੀਸ਼ੁਦਾ ਸੂਚੀ' 'ਚ ਸ਼ਾਮਲ ਭਾਰਤੀ ਕੰਪਨੀਆਂ 'ਤੇ ਪਾਬੰਦੀਆਂ ਹਟਾਉਣ ਦੇ ਫੈਸਲੇ ਨੂੰ ਅੰਤਿਮ ਰੂਪ ਦੇ ਰਿਹਾ ਹੈ। ਭਾਰਤ ਅਤੇ ਅਮਰੀਕਾ ਨੇ ਮਾਰਚ 2006 ਵਿਚ ਸਿਵਲ ਪਰਮਾਣੂ ਸਹਿਯੋਗ ਸਮਝੌਤੇ 'ਤੇ ਦਸਤਖਤ ਕੀਤੇ ਸਨ, ਪਰ ਭਾਰਤੀ ਕੰਪਨੀਆਂ 'ਤੇ ਪਾਬੰਦੀਆਂ ਬਰਕਰਾਰ ਰਹੀਆਂ ਸੀ।ਸੂਚੀ ਵਿਚ ਇੰਦਰਾ ਗਾਂਧੀ ਪਰਮਾਣੂ ਖੋਜ ਕੇਂਦਰ ਅਤੇ ਭਾਬਾ ਪਰਮਾਣੂ ਖੋਜ ਕੇਂਦਰ ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਸ ਦੌਰਾਨ ਸੁਲੀਵਨ ਨੇ ਕਿਹਾ ਕਿ ਮੈਂ ਐਲਾਨ ਕਰ ਸਕਦਾ ਹਾਂ ਕਿ ਭਾਰਤੀ ਅਤੇ ਅਮਰੀਕੀ ਕੰਪਨੀਆਂ ਵਿਚਾਲੇ ਪਰਮਾਣੂ ਸਹਿਯੋਗ ਤੋਂ ਰੋਕਣ ਵਾਲੀਆਂ ਸ਼ਰਤਾਂ ਹਟਾਉਣ ਲਈ ਅਮਰੀਕਾ ਲੋੜੀਂਦੇ ਕਦਮ ਚੁੱਕ ਰਿਹਾ ਹੈ।

ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ, ਦਿੱਲੀ ਵਿਚ ਆਪਣੇ ਸੰਬੋਧਨ ਦੌਰਾਨ ਅਮਰੀਕੀ ਐੱਨਐੱਸਏ ਨੇ ਕਿਹਾ ਕਿ ਇਹ ਬੀਤੇ ਦੇ ਟਕਰਾਅ ਤੋਂ ਪਾਸਾ ਵੱਟਣ ਦਾ ਮੌਕਾ ਹੋਵੇਗਾ, ਤਾਂ ਜੋ ਭਾਰਤੀ ਕੰਪਨੀਆਂ ਅਮਰੀਕਾ ਦੇ ਨਿੱਜੀ ਖੇਤਰ, ਵਿਗਿਆਨੀਆਂ ਤੇ ਤਕਨਾਲੋਜੀ ਮਾਹਿਰਾਂ ਨਾਲ ਮਿਲ ਕੇ ਸਿਵਲ ਪਰਮਾਣੂ ਊਰਜਾ ਵਿਚ ਸਹਿਯੋਗ ਵਧਾ ਸਕਣ। ਭਾਰਤੀ ਕੰਪਨੀਆਂ ਤੋਂ ਪਾਬੰਦੀ ਹਟਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਐੱਨਐੱਸਏ ਜੈਕ ਸੁਲੀਵਨ ਨੇ ਕਿਹਾ ਕਿ ਇਹ ਭਾਰਤ-ਅਮਰੀਕਾ ਭਾਈਵਾਲੀ ਹੋਰ ਮਜ਼ਬੂਤ ਕਰਨ ਵਿਚ ਅਗਲਾ ਵੱਡਾ ਕਦਮ ਸਾਬਤ ਹੋ ਸਕਦ ਹੈ। ਸੁਲੀਵਨ ਨੇ ਆਸ ਜਤਾਈ ਕਿ ਅਗਲੇ ਦਹਾਕੇ ਵਿਚ ਅਮਰੀਕੀ ਅਤੇ ਭਾਰਤੀ ਕੰਪਨੀਆਂ ਆਧੁਨਿਕ ਸੈਮੀਕੰਡਕਟਰ ਤਕਨਾਲੋਜੀਆਂ ਰਲ ਕੇ ਤਿਆਰ ਕਰਨਗੀਆਂ। ਉਨ੍ਹਾਂ ਕਿਹਾ ਕਿ ਅਮਰੀਕੀ ਅਤੇ ਭਾਰਤੀ ਪੁਲਾੜ ਯਾਤਰੀ ਵੀ ਇਕੱਠਿਆਂ ਖੋਜ ਅਤੇ ਹੋਰ ਮੁਹਿੰਮਾਂ ਚਲਾ ਰਹੇ ਹਨ।

US Will Lift Ban On Indian Nuclear Companies Some Indian Companies Have Been Under Ban For Decades


Popular Posts
Just Now