America President Donald Trump- ਟਰੰਪ ਨੇ ਲੇਕਨ ਰਿਲੇਆ ਐਕਟ 'ਤੇ ਕੀਤੇ ਦਸਤਖਤ, ਜਾਣੋ ਕੀ ਹੈ ਲੇਕਨ ਰਿਲੇਆ ਐਕਟ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪਹਿਲੇ ਬਿੱਲ 'ਤੇ ਦਸਤਖਤ ਕਰਕੇ ਇਸ ਨੂੰ ਕਾਨੂੰ ਬਣਾ ਦਿੱਤਾ ਹੈ ਜੋ ਚੋਰੀ ਜਾਂ ਦੁਕਾਨਦਾਰੀ ਦੇ ਦੋਸ਼ੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪ੍ਰੀ-ਟਰਾਇਲ ਹਿਰਾਸਤ ਵਿਚ ਰੱਖਣ ਦੀ ਇਜ਼ਾਜਤ ਦਿੰਦਾ ।
ਲੇਕਨ ਰੀਲੇਅ ਐਕਟ ਨੂੰ ਪਹਿਲਾਂ ਸਦਨ ਅਤੇ ਸੈਨੇਟ ਦੋਵਾਂ ਵਿਚ ਦੋ-ਪੱਖੀ ਸਮਰਥਨ ਮਿਲਿਆ ਸੀ। 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਟਰੰਪ ਦਾ ਇਹ ਪਹਿਲਾ ਬਿੱਲ ਹੈ।
ਕੀ ਹੈ ਲੇਕਨ ਰਿਲੇਅ ਐਕਟ
ਟਰੰਪ ਨੇ ਬੀਤੇ ਬੁੱਧਵਾਰ ਨੂੰ ਲੇਕਨ ਰਿਲੇ ਇਮੀਗ੍ਰੇਸ਼ਨ ਐਕਟ 'ਤੇ ਦਸਤਖਤ ਕਰਦੇ ਹੋਏ ਕਿਹਾ ਕਿ ਮੈਂ ਅੱਜ ਜਿਸ ਕਾਨੂੰਨ 'ਤੇ ਦਸਤਖਤ ਕਰ ਰਿਹਾ ਹਾਂ, ਉਸ ਦੇ ਤਹਿਤ ਹੋਮਲੈਂਡ ਸਕਿਓਰਿਟੀ ਵਿਭਾਗ ਨੂੰ ਉਨ੍ਹਾਂ ਸਾਰੇ ਗੈਰ-ਕਾਨੂੰਨੀ ਪਰਦੇਸੀ ਲੋਕਾਂ ਨੂੰ ਹਿਰਾਸਤ 'ਚ ਲੈਣਾ ਹੋਵੇਗਾ, ਜਿਨ੍ਹਾਂ 'ਤੇ ਚੋਰੀ, ਲੁੱਟ-ਖੋਹ, ਦੁਕਾਨਦਾਰੀ ਵਿਚੋਂ ਸਾਮਾਨ ਚੋਰੀ, ਪੁਲਿਸ ਅਧਿਕਾਰੀ 'ਤੇ ਹਮਲੇ, ਕਤਲ ਜਾਂ ਕਿਸੇ ਅਜਿਹੇ ਅਪਰਾਧ ਲ਼ਈ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਨਤੀਜੇ ਵਜੋਂ ਕਿਸੇ ਦੀ ਮੌਤ ਜਾਂ ਗੰਭੀਰ ਸੱਟ ਪਹੁੰਚੀ ਹੋਵੇ।
ਇਸ ਤੋਂ ਇਲਾਵਾ ਟਰੰਪ ਨੇ ਕਿਹਾ ਕਿ ਪਹਿਲੀ ਵਾਰ, ਇਹ ਐਕਟ ਰਾਜ ਸਰਕਾਰਾਂ ਨੂੰ ਫੌਰੀ ਹੁਕਮਾਂ ਤੋਂ ਰਾਹਤ ਲਈ ਸੰਘੀ ਸਰਕਾਰ 'ਤੇ ਮੁਕੱਦਮਾ ਕਰਨ ਦੀ ਸ਼ਕਤੀ ਦਿੰਦਾ ਹੈ ਜੇਕਰ ਕੋਈ ਭਵਿੱਖੀ ਪ੍ਰਸ਼ਾਸਨ ਸੰਯੁਕਤ ਰਾਜ ਦੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰਦਾ ਹੈ, ਜਿਵੇਂ ਕਿ ਚਾਰ ਸਾਲਾਂ ਤੱਕ ਹੋਇਆ ਹੈ।
ਇਸ ਐਕਟ ਦਾ ਨਾਮ ਜਾਰਜੀਆ ਦੇ 22 ਸਾਲਾ ਨਰਸਿੰਗ ਵਿਦਿਆਰਥੀ ਲੈਕਨ ਰਾਲੇ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਸਦਾ ਵੈਨੇਜ਼ੁਏਲਾ ਦੇ ਇੱਕ ਗੈਰ-ਕਾਨੂੰਨੀ ਪ੍ਰਵਾਸੀ ਦੁਆਰਾ ਕਤਲ ਕਰ ਦਿੱਤਾ ਗਿਆ ਸੀ।
ਟਰੰਪ ਨੇ ਕਿਹਾ ਕਿ ਪਿਛਲੇ ਪ੍ਰਸ਼ਾਸਨ ਵੱਲੋਂ ਸਾਡੇ ਦੇਸ਼ ਵਿਚ ਘੁਸਪੈਠ ਕਰਵਾਏ ਗਏ ਇਰ ਗੈਰ ਕਾਨੂੰਨੀ ਵਿਦੇਸ਼ੀ ਗਿਰੋਹ ਦੇ ਮੈਂਬਰ ਨੇ ਉਨ੍ਹਾਂ 'ਤੇ ਹਮਲਾ ਕੀਤਾ, ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਟਿਆ, ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।ਟਰੰਪ ਨੇ ਇਸ ਨੂੰ ਇਤਿਹਾਸਕ ਕਾਰਜ ਦੱਸਿਆ।
US President Donald Trump Trump Signs The Lex Relia Act Know What Is Lex Relia Act