ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Trump ਦੀ ਸਖਤੀ ਕਾਰਨ America 'ਚ ਵਪਾਰੀ ਚਿੰਤਾ 'ਚ, ਲੇਬਰ ਲਈ ਦੁੱਗਣੇ ਰੇਟ 'ਤੇ ਵੀ ਨਹੀਂ ਮਿਲ ਰਹੇ ਕਾਮੇ

Trump ਦੀ ਸਖਤੀ ਕਾਰਨ America 'ਚ ਵਪਾਰੀ ਚਿੰਤਾ 'ਚ, ਲੇਬਰ ਲਈ ਦੁੱਗਣੇ


Admin / International

ਸਿਆਟਲ, ਐੱਚਐੱਸ ਪ੍ਰੀਤ: ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਗੈਰ ਕਾਨੂੰਨੀ (ਬਗੈਰ ਪੇਪਰਾਂ ਤੋਂ) ਰਹਿ ਰਹੇ ਲੋਕਾਂ 'ਤੇ ਆਈਸ, ਬਾਰਡਰ ਸਕਿਓਰਿਟੀ ਤੇ ਇਮੀਗ੍ਰੇਸ਼ਨ ਵੱਲੋਂ ਕੀਤੀ ਜਾ ਰਹੀ ਸਖਤੀ ਤੇ ਲੋਕਾਂ ਦੀ ਫੜੋ-ਫੜੀ ਕਾਰਨ ਅਮਰੀਕਾ ਵਿਚ ਇਸ ਵੇਲੇ ਡਰ ਤੇ ਸਹਿਮ ਦਾ ਮਾਹੌਲ ਹੈ ਜਿਸ ਕਾਰਨ ਇਥੇ ਹਰ ਕਿਸਮ ਦੇ ਕਾਰੋਬਾਰਾਂ ਵਿਚ ਭਾਰੀ ਮੰਦੇ ਦਾ ਮਾਹੌਲ ਚੱਲ ਰਿਹਾ ਹੈ। ਕਾਰੋਬਾਰੀ ਭਾਰੀ ਪਰੇਸ਼ਾਨੀ ਵਿਚੋਂ ਲੰਘ ਰਹੇ ਹਨ। ਇਕ ਤਾਂ ਹੁਣ ਲੇਬਰ ਦੀ ਵੀ ਭਾਰੀ ਤੰਗੀ ਆ ਗਈ ਹੈ ਕਿਉਂਕਿ ਬਗੈਰ ਪੇਪਰਾਂ ਵਾਲੇ ਲੋਕ ਤਾਂ ਇਕ ਤਰ੍ਹਾਂ ਘਰਾਂ ਵਿਚ ਹੀ ਲੁਕ ਗਏ ਹਨ ਜਾਂ ਇਧਰ ਉਧਰ ਹੋ ਗਏ ਹਨ ਜਿਸ ਕਾਰਨ ਰੈਸਟੋਰੈਂਟਾਂ, ਗੈਸ ਸਟੇਸ਼ਨਾਂ, ਗਰੋਸਰੀ ਸਟੋਰਾਂ, ਹੋਟਲਾਂ, ਮੋਟਲਾਂ, ਖੇਤੀ ਦਾ ਕੰਮ ਕਰਨ ਲਈ, ਨਵੇਂ ਘਰ ਬਣਾਉਣ ਲਈ ਕਾਮਿਆਂ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਜੋ ਕਾਮੇ ਪਹਿਲਾਂ ਘੱਟ ਰੇਟ 'ਤੇ ਵੀ ਮਿਲ ਜਾਂਦੇ ਸੀ ਉਹ ਹੁਣ ਦੁੱਗਣੇ ਤੋਂ ਵੀ ਜ਼ਿਆਦਾ ਰੇਟ 'ਤੇ ਵੀ ਨਹੀਂ ਮਿਲ ਰਹੇ ਜਿਸ ਕਾਰਨ ਆਪਣਾ ਕਾਰੋਬਾਰ ਕਰਨ ਵਾਲੇ ਇਸ ਸਖਤੀ ਦੀ ਮਾਲ ਝੱਲ ਰਹੇ ਹਨ। 


ਸਭ ਤੋਂ ਵੱਧ ਮਾਰ ਖੇਤੀ ਨਾਲ ਸਬੰਧਿਤ ਕੰਮ 'ਤੇ ਪਈ ਹੈ। ਉਹ ਵੀ ਕੈਲੀਫੋਰਨੀਆ ਵਿਚ ਜਿਥੇ ਕਿ ਸਭ ਤੋਂ ਵੱਧ ਖੇਤੀ ਕਾਰੋਬਾਰ ਹੈ ਤੇ ਇਥੇ ਹੀ ਸਭ ਤੋਂ ਵੱਧ ਬਗੈਰ ਪੇਪਰਾਂ ਤੋਂ ਲੋਕ ਰਿਹਾ ਕਰਦੇ ਹਨ। ਕੈਲੀਫੋਰਨੀਆ ਵਿਚ 900 ਤੋਂ ਵੱਧ ਏਕੜ ਵਿਚ ਬਦਾਮਾਂ ਦੀ ਖੇਤੀ ਕਰਨ ਵਾਲੇ ਤੇ ਹੋਰ ਫਸਲਾਂ ਬੀਜਣ ਵਾਲੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੇ ਦੱਸਿਆ ਕਿ ਬਗੈਰ ਪੇਪਰਾਂ ਵਾਲੇ ਲੋਕਾਂ ਦੀ ਫੜੋ ਫੜੀ ਕਾਰਨ ਉਨ੍ਹਾਂ ਨੂੰ ਲੇਬਰ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗੈਸ ਸਟੇਸ਼ਨ ਤੇ ਹੋਟਲਾਂ ਦਾ ਵੀ ਕਾਰੋਬਾਰ ਹੈ ਉਥੇ ਵੀ ਇਸ ਵੇਲੇ ਵਰਕਰਾਂ ਦੀ ਭਾਰੀ ਕਮੀ ਹੈ। ਸਿਆਟਲ ਦੇ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ ਜਿਨ੍ਹਾਂ ਦੇ ਕਾਫੀ ਹੋਟਲ ਤੇ ਮੋਟਲ ਹਨ, ਦਾ ਵੀ ਇਹੋ ਕਹਿਣਾ ਸੀ ਕਿ ਇਸ ਵੇਲੇ ਵਪਾਰ ਔਖੇ ਸਮੇਂ ਵਿਚ ਲੰਘ ਰਿਹਾ ਹੈ। ਇੰਡੀਅਨ ਬਿਜ਼ਨੈੱਸ ਓਨਰ ਐਸੋਸੀਏਸ਼ਨ ਸਿਆਟਲ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਮੁੱਲਾਂਪੁਰ ਜੋ ਖੁਦ ਰੈਸਟੋਰੈਂਟ ਦੇ ਮਾਲਕ ਹਨ ਨੇ ਕਿਹਾ ਕਿ ਇਸ ਵੇਲੇ ਕਾਰੋਬਾਰ ਤਾਂ ਪਹਿਲਾਂ ਹੀ ਭਾਰੀ ਮੰਦੇ ਵਿਚੋਂ ਲੰਘ ਰਿਹਾ ਸੀ ਉਪਰੋਂ ਵਰਕਰਾਂ ਦੀ ਤੰਗੀ ਕਾਰਨ ਆਰਥਿਕ ਬੋਝ ਹੋ ਵੱਧ ਗਿਆ ਹੈ। ਅਮਰੀਕਾ ਵੱਲੋਂ ਕੈਨੇਡਾ, ਮੈਕਸੀਕੋ ਤੇ ਚੀਨ ਦੀਆਂ ਵਸਤਾਂ 'ਤੇ ਟੈਰਿਫ ਲਾਉਣ ਨਾਲ ਮਹਿੰਗਾਈ ਬਹੁਤ ਵਧ ਜਾਵੇਗੀ ਜਿਸ ਨਾਲ ਆਮ ਲੋਕਾਂ 'ਤੇ ਆਰਥਿਕ ਬੋਝ ਵੱਧ ਜਾਵੇਗਾ।

Businessmen In America Are Worried Due To Trump s Strictness Workers Are Not Getting Even At Double The Rate For Labor


Popular Posts
Just Now