America ਨੇ ਸਟੀਲ ਤੇ ਐਲੂਮੀਨੀਅਮ 'ਤੇ 25% Tariff ਲਗਾਉਣ ਦਾ ਕੀਤਾ ਐਲਾਨ, 12 ਮਾਰਚ ਤੋਂ ਲਾਗੂ ਹੋਵੇਗਾ ਨਵਾਂ ਟੈਰਿਫ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ 12 ਮਾਰਚ ਤੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ 'ਤੇ 25% ਟੈਰਿਫ ਲਗਾਇਆ ਜਾਵੇਗਾ। ਇਹ ਕਦਮ ਘਰੇਲੂ ਉਦਯੋਗਾਂ ਦੀ ਸੁਰੱਖਿਆ ਦੇ ਉਦੇਸ਼ ਨਾਲ ਅਮਰੀਕਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਪਾਰ ਨੀਤੀ ਦਾ ਹਿੱਸਾ ਹੈ। ਟਰੰਪ ਦੇ ਇਸ ਫੈਸਲੇ ਨਾਲ ਭਾਰਤ ਸਮੇਤ ਕਈ ਦੇਸ਼ਾਂ ਦਾ ਵਪਾਰ ਪ੍ਰਭਾਵਿਤ ਹੋ ਸਕਦਾ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਅਮਰੀਕਾ ਦੌਰੇ ਦੀ ਤਿਆਰੀ ਕਰ ਰਹੇ ਹਨ। ਟਰੰਪ ਦੇ ਇਸ ਕਦਮ ਨੇ 12 ਅਤੇ 13 ਫਰਵਰੀ ਨੂੰ ਹੋਣ ਵਾਲੇ ਦੌਰੇ ਤੋਂ ਪਹਿਲਾਂ ਹਲਚਲ ਮਚਾ ਦਿੱਤੀ ਹੈ।
ਕੀ ਹੈ ਟਰੰਪ ਦੀ ਨਵੀਂ ਟੈਰਿਫ ਯੋਜਨਾ ?
ਟਰੰਪ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਹੈ ਕਿ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ 'ਤੇ 25% ਤੱਕ ਦੀ ਵਾਧੂ ਦਰਾਮਦ ਡਿਊਟੀ ਲਗਾਈ ਜਾਵੇਗੀ। ਅਮਰੀਕੀ ਸਰਕਾਰ ਦਾ ਦਾਅਵਾ ਹੈ ਕਿ ਚੀਨ ਸਮੇਤ ਕਈ ਦੇਸ਼ ਸਸਤੇ ਭਾਅ 'ਤੇ ਸਟੀਲ ਅਤੇ ਐਲੂਮੀਨੀਅਮ ਬਰਾਮਦ ਕਰਕੇ ਅਮਰੀਕੀ ਉਦਯੋਗਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਕਾਰਨ ਟਰੰਪ ਨੇ ਇਹ ਸਖ਼ਤ ਫੈਸਲਾ ਲਿਆ ਹੈ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ 'ਤੇ ਪਹਿਲਾਂ ਤੈਅ ਕੀਤੀ ਇਸ ਡਿਊਟੀ ਨੂੰ ਇਕ ਮਹੀਨੇ ਲਈ ਰੋਕ ਦਿੱਤਾ ਹੈ। ਇਸ ਦਾ ਸਪੱਸ਼ਟ ਮਤਲਬ ਹੈ ਕਿ ਅਮਰੀਕਾ ਅਜੇ ਵੀ ਕੁਝ ਦੇਸ਼ਾਂ ਨਾਲ ਗੱਲ ਕਰਨ ਦੇ ਮੂਡ ਵਿੱਚ ਹੈ ਪਰ ਭਾਰਤ ਲਈ ਅਜਿਹੀ ਕੋਈ ਢਿੱਲ ਨਹੀਂ ਦਿੱਤੀ ਗਈ ਹੈ।
ਭਾਰਤ ਨੂੰ ਕਿੰਨਾ ਨੁਕਸਾਨ ਹੋਵੇਗਾ?
ਭਾਰਤ ਹਰ ਸਾਲ ਅਮਰੀਕਾ ਨੂੰ ਲਗਭਗ 300 ਕਰੋੜ ਡਾਲਰ (ਲਗਭਗ 26,250 ਕਰੋੜ ਰੁਪਏ) ਦਾ ਸਟੀਲ ਬਰਾਮਦ ਕਰਦਾ ਹੈ। ਹਾਲਾਂਕਿ, ਭਾਰਤ ਅਮਰੀਕਾ ਦਾ ਸਭ ਤੋਂ ਵੱਡਾ ਸਟੀਲ ਨਿਰਯਾਤਕ ਨਹੀਂ ਹੈ। ਅਮਰੀਕਾ ਕੈਨੇਡਾ, ਬ੍ਰਾਜ਼ੀਲ, ਮੈਕਸੀਕੋ, ਦੱਖਣੀ ਕੋਰੀਆ ਅਤੇ ਵੀਅਤਨਾਮ ਤੋਂ ਸਭ ਤੋਂ ਵੱਧ ਸਟੀਲ ਖਰੀਦਦਾ ਹੈ। ਭਾਰਤ ਇਸ ਸੂਚੀ 'ਚ ਥੋੜ੍ਹਾ ਪਿੱਛੇ ਹੈ ਪਰ ਇਸ ਦੇ ਬਾਵਜੂਦ ਟੈਰਿਫ ਵਧਣ ਨਾਲ ਭਾਰਤੀ ਸਟੀਲ ਕੰਪਨੀਆਂ ਨੂੰ ਝਟਕਾ ਲੱਗ ਸਕਦਾ ਹੈ। ਇਸ ਫੈਸਲੇ ਨਾਲ ਐਲੂਮੀਨੀਅਮ ਦੀ ਬਰਾਮਦ 'ਤੇ ਵੀ ਅਸਰ ਪਵੇਗਾ, ਹਾਲਾਂਕਿ ਭਾਰਤ ਤੋਂ ਅਮਰੀਕਾ ਨੂੰ ਐਲੂਮੀਨੀਅਮ ਦਾ ਨਿਰਯਾਤ ਸਟੀਲ ਨਾਲੋਂ ਥੋੜ੍ਹਾ ਘੱਟ ਹੈ, ਪਰ ਜੇਕਰ ਟਰੰਪ ਪ੍ਰਸ਼ਾਸਨ ਧਾਤੂ ਉਤਪਾਦਾਂ 'ਤੇ ਡਿਊਟੀ ਹੋਰ ਵਧਾ ਦਿੰਦਾ ਹੈ ਤਾਂ ਇਹ ਭਾਰਤ ਲਈ ਹੋਰ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।
US Announces 25 Tariff On Steel And Aluminum New Tariff Will Be Implemented From March 12