New York 'ਚ ਵਾਪਰਿਆ ਜਹਾਜ਼ ਹਾਦਸਾ - ਪੰਜਾਬ ਮੂਲ ਦੀ ਸਰਜਨ, ਪਤੀ ਤੇ 2 ਬੱਚਿਆਂ ਸਮੇਤ 6 ਲੋਕਾਂ ਦੀ ਮੌਤ
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਦੇ ਨਿਊਯਾਰਕ ਸੂਬੇ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਪੰਜਾਬ ਮੂਲ ਦੀ ਇੱਕ ਸਰਜਨ, ਉਸਦੇ ਪਤੀ ਅਤੇ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਦੁਖਦਾਈ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਨੂੰ ਕੋਲੰਬੀਆ ਕਾਉਂਟੀ ਹਵਾਈ ਅੱਡੇ 'ਤੇ ਉਤਰਨ ਤੋਂ ਠੀਕ ਪਹਿਲਾਂ ਵਾਪਰਿਆ। ਸਰਜਨ ਦੀ ਪਛਾਣ ਡਾ. ਜੋਏ ਸੈਣੀ ਵਜੋਂ ਹੋਈ ਹੈ, ਜੋ ਕਿ ਇਕ ਯੂਰੋਗਾਇਨੀਕੋਲੋਜਿਸਟ ਅਤੇ ਮਹਿਲਾ ਪੇਲਵਿਕ ਰੀਸਕ੍ਰਨਕਟਿਵ ਸਰਜਨ ਹਨ। ਉਸ ਦੇ ਪਤੀ ਮਾਈਕਲ ਗ੍ਰੌਫ, ਧੀ ਕਰੀਨਾ ਗ੍ਰੌਫ, ਪੁੱਤਰ ਜੇਰੇਡ ਗ੍ਰੌਫ, ਅਤੇ ਉਸ ਦੇ ਸਾਥੀ ਜੇਮਜ਼ ਸੈਂਟੋਰੋ ਅਤੇ ਅਲੈਕਸੀਆ ਕੁਇਨੋਟਸ ਡੁਆਰਟੇ ਵੀ ਜਹਾਜ਼ ਵਿੱਚ ਸਵਾਰ ਸਨ। ਜਹਾਜ਼ ਦਾ ਪਾਇਲਟ ਸਰਜਨ ਦਾ ਪਤੀ ਸੀ।
Plane Crash In New York 6 People Including Punjabi origin Surgeon Husband And 2 Children Killed