ਨਿਊਯਾਰਕ ਦੇ ਇੱਕ ਦਫਤਰ ਦੀ ਇਮਾਰਤ 'ਚ ਗੋ.ਲੀ.ਬਾ.ਰੀ, ਪੰਜ ਜਣਿਆਂ ਦੀ ਮੌ.ਤ
July 29, 2025 / international
ਅਮਰੀਕਾ, 29 ਜੁਲਾਈ 2025: ਅਮਰੀਕਾ ਦੇ ਨਿਊਯਾਰਕ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ। ਜਿੱਥੇ ਸੋਮਵਾਰ ਨੂੰ ਮਿਡਟਾਊਨ ਮੈਨਹਟਨ ਵਿੱਚ ਇੱਕ ਦਫਤਰ ਦੀ ਇਮਾਰਤ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਆਫ ਡਿਊਟੀ ਪੁਲਿਸ ਅਧਿਕਾਰੀ ਸਮੇਤ ਘੱਟੋ-ਘੱਟ ਪੰਜ ਜਣਿਆਂ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਹਮਲਾਵਰ ਦੀ ਪਛਾਣ ਸ਼ੇਨ ਤਾਮੁਰਾ ਵਜੋਂ ਹੋਈ ਹੈ, ਜੋ ਕਿ ਨੇਵਾਡਾ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ, ਉਨ੍ਹਾਂ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਅਤੇ ਉਸਦੀ ਮੌਤ ਹੋ ਗਈ। ਉਸ ਕੋਲੋਂ ਲਾਸ ਵੇਗਾਸ ਬੰਦੂਕ ਦਾ ਲਾਇਸੈਂਸ ਮਿਲਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਪਾਰਕ ਐਵੇਨਿਊ 'ਤੇ ਸਥਿਤ ਇੱਕ ਹਾਈ-ਪ੍ਰੋਫਾਈਲ ਦਫਤਰ ਦੀ ਇਮਾਰਤ ਵਿੱਚ ਸ਼ਾਮ 6:30 ਵਜੇ ਦੇ ਕਰੀਬ ਵਾਪਰੀ, ਜਿੱਥੇ ਕਈ ਵੱਡੀਆਂ ਵਿੱਤੀ ਕੰਪਨੀਆਂ ਅਤੇ ਨੈਸ਼ਨਲ ਫੁੱਟਬਾਲ ਲੀਗ (NFL) ਦੇ ਦਫਤਰ ਹਨ। ਮਾਮਲੇ ਵਿੱਚ ਚਸ਼ਮਦੀਦ ਗਵਾਹ ਵਜੋਂ ਉਸ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਪੇਸ਼ਕਾਰੀ ਦੇ ਰਹੀ ਜੈਸਿਕਾ ਚੇਨ ਨੇ ਕਿਹਾ ਕਿ ਉਸਨੇ ਪਹਿਲੀ ਮੰਜ਼ਿਲ ਤੋਂ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਦੀ ਆਵਾਜ਼ ਸੁਣੀ। ਉੱਥੇ ਮੌਜੂਦ ਲੋਕ ਕਾਨਫਰੰਸ ਰੂਮ ਵਿੱਚ ਲੁਕ ਗਏ ਅਤੇ ਫਰਨੀਚਰ ਨਾਲ ਦਰਵਾਜ਼ਾ ਬੰਦ ਕਰ ਦਿੱਤਾ।
Read More:
Shooting in a new york office building five people dead