ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਨੇ ਰਚਿਆ ਇਤਿਹਾਸ - ਵਰਜੀਨੀਆ ਦੀ ਪਹਿਲੀ ਦੱਖਣੀ ਏਸ਼ੀਆਈ ਲੈਫਟੀਨੈਂਟ ਗਵਰਨਰ ਬਣੀ

ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਨੇ ਰਚਿਆ ਇਤਿਹਾਸ - ਵਰਜੀਨੀਆ ਦੀ ਪਹਿਲੀ


America

ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਨੇ ਰਚਿਆ ਇਤਿਹਾਸ : ਵਰਜੀਨੀਆ ਦੀ ਪਹਿਲੀ ਦੱਖਣੀ ਏਸ਼ੀਆਈ ਲੈਫਟੀਨੈਂਟ ਗਵਰਨਰ ਬਣੀ


ਵਾਸ਼ਿੰਗਟਨ/ਨਵੀਂ ਦਿੱਲੀ, 6 ਨਵੰਬਰ 2025  : ਅਮਰੀਕਾ ਦੀਆਂ 2025 ਦੀਆਂ ਚੋਣਾਂ ਵਿਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਜਿੱਥੇ ਨਿਊਯਾਰਕ 'ਚ ਜ਼ੋਹਰਾਨ ਮਮਦਾਨੀ ਨੇ ਮੇਅਰ ਦੀ ਕੁਰਸੀ ਜਿੱਤ ਕੇ ਇਕ ਨਵਾਂ ਰਿਕਾਰਡ ਬਣਾਇਆ ਹੈ, ਉੱਥੇ ਹੀ ਵਰਜੀਨੀਆ ਰਾਜ ਵਿਚ ਗਜ਼ਾਲਾ ਹਾਸ਼ਮੀ ਨੇ ਲੈਫਟੀਨੈਂਟ ਗਵਰਨਰ ਦਾ ਅਹੁਦਾ ਜਿੱਤ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ।

ਅਮਰੀਕਾ ਵਿੱਚ ਪੰਜਾਬੀ ਮੂਲ ਦੀ ਔਰਤ ਦਾ ਚਮਕਦਾ ਨਾਂ
61 ਸਾਲਾ ਡੈਮੋਕ੍ਰੈਟ ਨੇਤਾ ਗਜ਼ਾਲਾ ਫਿਰਦੌਸ ਹਾਸ਼ਮੀ ਨੇ ਰਿਪਬਲਿਕਨ ਉਮੀਦਵਾਰ ਜੌਨ ਰੀਡ ਨੂੰ ਹਰਾ ਕੇ ਇਤਿਹਾਸ ਰਚਿਆ। ਉਹ ਵਰਜੀਨੀਆ ਦੀ ਪਹਿਲੀ ਦੱਖਣੀ ਏਸ਼ੀਆਈ ਅਤੇ ਪਹਿਲੀ ਮੁਸਲਮਾਨ ਔਰਤ ਬਣ ਗਈ ਹੈ ਜਿਹੜੀ ਨੇ ਇਸ ਉੱਚ ਅਹੁਦੇ 'ਤੇ ਪਹੁੰਚ ਹਾਸਲ ਕੀਤੀ ਹੈ।

ਹੈਦਰਾਬਾਦ ਤੋਂ ਸਫ਼ਰ ਕਰਕੇ ਅਮਰੀਕਾ ਤੱਕ ਦੀ ਉੱਡਾਣ
ਗਜ਼ਾਲਾ ਦਾ ਜਨਮ 1964 ਵਿੱਚ ਹੈਦਰਾਬਾਦ, ਭਾਰਤ ਵਿੱਚ ਹੋਇਆ। ਚਾਰ ਸਾਲ ਦੀ ਉਮਰ ਵਿੱਚ ਉਹ ਆਪਣੀ ਮਾਂ ਅਤੇ ਭਰਾ ਸਮੇਤ ਪਿਤਾ ਕੋਲ ਅਮਰੀਕਾ ਦੇ ਜਾਰਜੀਆ ਰਾਜ 'ਚ ਗਈ, ਜਿੱਥੇ ਉਨ੍ਹਾਂ ਦੇ ਪਿਤਾ ਪੀਐਚਡੀ ਕਰ ਰਹੇ ਸਨ। ਵਿਆਹ ਤੋਂ ਬਾਅਦ 1991 ਵਿੱਚ ਉਹ ਰਿਚਮੰਡ, ਵਰਜੀਨੀਆ ਵਿਖੇ ਆ ਬਸੀ ਅਤੇ ਤਕਰੀਬਨ 30 ਸਾਲ ਤੱਕ ਰੇਨੋਲਡਜ਼ ਕਮਿਊਨਿਟੀ ਕਾਲਜ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਉੱਥੇ 'Center for Excellence in Teaching and Learning' ਦੀ ਸਥਾਪਨਾ ਵੀ ਕੀਤੀ। 2019 ਵਿੱਚ ਗਜ਼ਾਲਾ ਹਾਸ਼ਮੀ ਵਰਜੀਨੀਆ ਸਟੇਟ ਸੈਨੇਟਰ ਚੁਣੀ ਗਈ ਅਤੇ ਹੁਣ ਉਨ੍ਹਾਂ ਨੇ ਲੈਫਟੀਨੈਂਟ ਗਵਰਨਰ ਦੀ ਕੁਰਸੀ ਜਿੱਤੀ ਹੈ।

ਇੰਡਿਅਨ ਅਮਰੀਕਨ ਇੰਪੈਕਟ ਫੰਡ ਦਾ ਸਮਰਥਨ
ਹਾਸ਼ਮੀ ਦੀ ਮੁਹਿੰਮ 'ਚ ‘Indian American Impact Fund’ ਨੇ 1.75 ਲੱਖ ਡਾਲਰ ਦਾ ਯੋਗਦਾਨ ਦਿੱਤਾ। ਸੰਗਠਨ ਦੇ ਡਾਇਰੈਕਟਰ ਚਿੰਤਨ ਪਟੇਲ ਨੇ ਕਿਹਾ ਕਿ ਗਜ਼ਾਲਾ ਹਾਸ਼ਮੀ ਦੀ ਜਿੱਤ ਸਿਰਫ ਕਮਿਊਨਿਟੀ ਲਈ ਹੀ ਨਹੀਂ, ਸਗੋਂ ਪੂਰੇ ਕਾਮਨਵੈਲਥ ਅਤੇ ਲੋਕਤੰਤਰ ਲਈ ਇੱਕ ਇਤਿਹਾਸਕ ਮੀਲ ਪੱਥਰ ਹੈ।

ਜ਼ੋਹਰਾਨ ਮਮਦਾਨੀ ਨੇ ਨਿਊਯਾਰਕ 'ਚ ਰਚਿਆ ਇਤਿਹਾਸ
ਇਸੇ ਦੌਰਾਨ, ਨਿਊਯਾਰਕ 'ਚ 34 ਸਾਲਾ ਜ਼ੋਹਰਾਨ ਮਮਦਾਨੀ ਨੇ ਮੇਅਰ ਚੋਣ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਹ ਨਿਊਯਾਰਕ ਸ਼ਹਿਰ ਦੇ 100 ਸਾਲਾਂ ਵਿੱਚ ਸਭ ਤੋਂ ਨੌਜਵਾਨ, ਪਹਿਲੇ ਭਾਰਤ-ਮੂਲ ਅਤੇ ਪਹਿਲੇ ਮੁਸਲਿਮ ਮੇਅਰ ਬਣੇ ਹਨ।
ਟਰੰਪ-ਸਮਰਥਿਤ ਉਮੀਦਵਾਰ ਐਂਡਰਿਊ ਕੁਓਮੋ ਨੂੰ ਹਰਾ ਕੇ ਡੈਮੋਕ੍ਰੈਟਿਕ ਸੋਸ਼ਲਿਸਟ ਜ਼ੋਹਰਾਨ ਮਮਦਾਨੀ ਨੇ 50% ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ।
ਜਨਮ ਤੋਂ ਯੂਗਾਂਡਾ ਦੇ ਪਰਿਵਾਰ ਨਾਲ ਜੁੜੇ ਮਮਦਾਨੀ ਦੀਆਂ ਜੜ੍ਹਾਂ ਭਾਰਤ ਵਿਚ ਹਨ। ਉਨ੍ਹਾਂ ਦੀ ਮਾਤਾ ਮਸ਼ਹੂਰ ਫਿਲਮਮੇਕਰ ਮੀਰਾ ਨਾਇਰ ਹੈ ਅਤੇ ਪਿਤਾ ਮਹਿਮੂਦ ਮਮਦਾਨੀ ਮੁੰਬਈ ਵਿੱਚ ਜਨਮੇ ਸਕਾਲਰ ਹਨ ਜੋ ਕਾਲੰਬੀਆ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਨ।
ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਜ਼ੋਹਰਾਨ “Mr. Cardamom” ਨਾਮ ਨਾਲ ਰੈਪਰ ਰਹਿ ਚੁੱਕੇ ਹਨ। ਉਹ ਪੈਲੇਸਟਾਈਨ ਦੇ ਹੱਕਾਂ ਦੇ ਖੁੱਲ੍ਹੇ ਸਮਰਥਕ ਵੀ ਮੰਨੇ ਜਾਂਦੇ ਹਨ।

Indian origin Ghazala Hashmi Creates History Becomes Virginia s First South Asian Lieutenant Governor


Popular Posts
Just Now