ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

US News - ਟਰੰਪ ਸਰਕਾਰ ਦੀ ਸਖ਼ਤੀ! ਹਜ਼ਾਰਾਂ ਵੀਜ਼ੇ ਰੱਦ, H-1B ਪੇਸ਼ੇਵਰਾਂ ਲਈ ਵੱਧੀ ਚਿੰਤਾ

US News - ਟਰੰਪ ਸਰਕਾਰ ਦੀ ਸਖ਼ਤੀ! ਹਜ਼ਾਰਾਂ ਵੀਜ਼ੇ ਰੱਦ, H-1B ਪੇਸ਼ੇ


America

US News : ਟਰੰਪ ਸਰਕਾਰ ਦੀ ਸਖ਼ਤੀ! ਹਜ਼ਾਰਾਂ ਵੀਜ਼ੇ ਰੱਦ, H-1B ਪੇਸ਼ੇਵਰਾਂ ਲਈ ਵੱਧੀ ਚਿੰਤਾ

ਵਾਸ਼ਿੰਗਟਨ/ਨਵੀਂ ਦਿੱਲੀ, 10 ਦਸੰਬਰ 2025 – ਸੰਯੁਕਤ ਰਾਜ ਅਮਰੀਕਾ ਵਿੱਚ ਵੀਜ਼ਾ ਨੀਤੀਆਂ ਇਕ ਵਾਰ ਫਿਰ ਕੜੀਆਂ ਹੋ ਗਈਆਂ ਹਨ ਅਤੇ ਇਸ ਦਾ ਸਭ ਤੋਂ ਵੱਡਾ ਅਸਰ ਭਾਰਤੀ ਨੌਜਵਾਨਾਂ ਅਤੇ H-1B ਵੀਜ਼ਾ ਧਾਰਕਾਂ 'ਤੇ ਪੈ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਜਨਵਰੀ 2025 ਤੋਂ ਲੈ ਕੇ ਹੁਣ ਤੱਕ 85,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ।

H-1B ਵੀਜ਼ਾ ਇੰਟਰਵਿਊ ਮਾਰਚ ਤੱਕ ਟਲ ਸਕਦੇ

ਨਵੀਆਂ ਪਾਬੰਦੀਆਂ ਦੇ ਕਾਰਨ ਕਈ H-1B ਅਰਜ਼ੀਆਂ ਦੀ ਜਾਂਚ ਪ੍ਰਕ੍ਰਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਦਸੰਬਰ ਮਹੀਨੇ ਦੇ ਵੀਜ਼ਾ ਇੰਟਰਵਿਊ ਹੁਣ ਵੱਡੀ ਗਿਣਤੀ ਵਿਚ ਮਾਰਚ 2025 ਤੱਕ ਮੁਲਤਵੀ ਕੀਤੇ ਜਾ ਰਹੇ ਹਨ, ਜਿਸ ਨਾਲ ਤਕਨੀਕੀ ਅਤੇ ਕਾਰਪੋਰੇਟ ਸੈਕਟਰ ਨਾਲ ਜੁੜੇ ਲੋਕਾਂ ਵਿਚ ਚਿੰਤਾ ਵਧੀ ਹੈ।

ਅਮਰੀਕੀ ਦੂਤਾਵਾਸ ਦੀ ਸਖ਼ਤ ਚੇਤਾਵਨੀ

ਦੂਤਾਵਾਸ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਪਾਇੰਟਮੈਂਟ ਰੱਦ ਹੋਣ ਦੀ ਨੋਟਿਸ ਮਿਲੀ ਹੈ, ਉਹ ਨਿਰਧਾਰਤ ਦਿਨ ਐਂਬੈਸੀ ਦੇ ਬਾਹਰ ਨਾ ਆਉਣ – ਕਿਉਂਕਿ ਉਨ੍ਹਾਂ ਨੂੰ ਅੰਦਰ ਦਾਖ਼ਲਾ ਨਹੀਂ ਮਿਲੇਗਾ। ਰੱਦ ਕੀਤੀਆਂ ਅਪਾਇੰਟਮੈਂਟਾਂ ਦੀ ਸਹੀ ਗਿਣਤੀ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ।

ਸੋਸ਼ਲ ਮੀਡੀਆ ਦੀ ਵੀ ਹੋਵੇਗੀ ਸਕੈਨਿੰਗ

ਨਵੇਂ ਨਿਯਮਾਂ ਅਨੁਸਾਰ, ਵੀਜ਼ਾ ਅਰਜ਼ੀਕਾਰਾਂ ਦੀਆਂ ਆਨਲਾਈਨ ਗਤੀਵਿਧੀਆਂ ਦੀ ਸਖ਼ਤ ਜਾਂਚ ਹੋਵੇਗੀ।
ਅਧਿਕਾਰੀ ਇਹ ਵੇਖਣਗੇ ਕਿ —

  • ਅਰਜ਼ੀਕਾਰ ਕਿਸੇ ਅਜਿਹੀ ਗਤੀਵਿਧੀ ਨਾਲ ਨਾ ਜੁੜਿਆ ਹੋਵੇ

  • ਜੋ ਅਮਰੀਕੀ ਸੁਰੱਖਿਆ ਜਾਂ ਕਾਨੂੰਨੀ ਪ੍ਰਣਾਲੀ ਲਈ ਖ਼ਤਰਾ ਬਣੇ

ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਵੀਜ਼ਾ ਹੁਣ “ਰਾਸ਼ਟਰੀ ਸੁਰੱਖਿਆ ਦਾ ਵਿਸ਼ਾ” ਹੈ।

8 ਹਜ਼ਾਰ ਤੋਂ ਵੱਧ ਵਿਦਿਆਰਥੀ ਵੀਜ਼ੇ ਰੱਦ

ਟਰੰਪ ਸਰਕਾਰ ਨੇ ਪਿਛਲੇ ਸਾਲ ਵਿੱਚ ਰੱਦ ਕੀਤੇ ਵੀਜ਼ਿਆਂ ਵਿੱਚ –

  • 8,000+ ਵਿਦਿਆਰਥੀਆਂ ਦੇ ਵੀਜ਼ੇ ਸ਼ਾਮਲ

  • DUI, ਚੋਰੀ ਅਤੇ ਹਿੰਸਾ ਜਿਹੇ ਮਾਮਲਿਆਂ ਨੂੰ ਮੁੱਖ ਕਾਰਨ ਦੱਸਿਆ

  • ਕੁਝ ਮਾਮਲਿਆਂ ਵਿੱਚ ਰਾਜਨੀਤਿਕ ਆੰਦੋਲਨਾਂ ਵਿਚ ਸ਼ਮੂਲੀਅਤ ਅਤੇ ਵਿਵਾਦਿਤ ਆਨਲਾਈਨ ਪੋਸਟਾਂ ਵੀ ਕਾਰਨ ਬਣੀਆਂ

5.5 ਕਰੋੜ ਵੀਜ਼ਾ ਧਾਰਕਾਂ ਦੀ ਲਗਾਤਾਰ ਮਾਨੀਟਰਿੰਗ

ਅਮਰੀਕਾ ਨੇ ਇੱਕ ਨਵਾਂ ਸਿਸਟਮ ਲਾਗੂ ਕੀਤਾ ਹੈ ਜਿੱਥੇ —

ਵੀਜ਼ਾ ਮਿਲਣ ਤੋਂ ਬਾਅਦ ਵੀ 5.5 ਕਰੋੜ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਦੀ ਗਤੀਵਿਧੀ ਸਮੇਂ-ਸਮੇਂ ‘ਤੇ ਚੈੱਕ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ, H-1B ਵੀਜ਼ਾ ਲਈ ਲਗਭਗ 1 ਲੱਖ ਡਾਲਰ (88 ਲੱਖ ਰੁਪਏ ਦੇ ਕਰੀਬ) ਤੱਕ ਦੀ ਉੱਚ ਫੀਸ ਲਗਾਈ ਜਾ ਚੁੱਕੀ ਹੈ।

US News Trump Government s Strictness Thousands Of Visas Cancelled Increasing Concern For H 1B Professionals


Popular Posts
Just Now