ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਕੈਦੀ ਦੀ ਮੌਤ, ਕੈਦੀਆਂ ਨੇ ਕੀਤਾ ਜਮਕਰ ਹੰਗਾਮਾ ਜਲੰਧਰ ਵਿੱਚ ਪੁਲਿਸ ਤੋਂ ਬਚਣ ਲਈ ਕੋਰਟ ਬਿਲਡਿੰਗ ਤੋਂ ਕੁੱਦੇ ਗੈਂਗਸਟਰ ਅਮਨ-ਫਤੇਹ, ਦੋਵਾਂ ਦੀਆਂ ਲੱਤਾਂ ਟੁੱਟੀਆਂ ਜਲੰਧਰ ਵਿੱਚ ਬਿਸਕੁਟ-ਨਮਕੀਨ ਫੈਕਟਰੀ ਵਿੱਚ ਭਿਆਨਕ ਅੱਗ, ਲੱਖਾਂ ਦਾ ਸਟਾਕ ਸੜਕੇ ਸੁਆਹ ਮੱਕਾ ਦੇ ਨੇੜੇ ਹੂਤੀ ਡਰੋਨ ਇੰਟਰਸੈਪਟ, ਸਾਊਦੀ ਏਅਰ ਡਿਫੈਂਸ ਨੇ ਕੀਤਾ ਨਸ਼ਟ; ਹੂਤੀਆਂ ਨੇ ਕੀਤਾ ਇਨਕਾਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-09-2026 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨੀ ਤੇਲ ਰੱਖ ਸਕਦਾ ਹੈ, 'ਵੈਨੇਜ਼ੂਏਲਾ ਵਾਂਗ' ਓਪਨਏਆਈ ਅਤੇ ਐਂਥਰੋਪਿਕ ਮੁਖੀਆਂ ਤੋਂ ਬਾਅਦ, ਚੀਨ ਦੇ ਰਾਜ ਸੁਰੱਖਿਆ ਮੰਤਰੀ ਨੇ AI ਜੋਖਮਾਂ ਬਾਰੇ ਚੇਤਾਵਨੀ ਦਿੱਤੀ IPL 2027 ਨਿਲਾਮੀ ਨੂੰ ਲੈ ਕੇ BCCI ਦਾ ਵੱਡਾ ਫੈਸਲਾ, ਭਾਰਤ ਵਿੱਚ ਹੀ ਲੱਗੇਗੀ ਖਿਡਾਰੀਆਂ 'ਤੇ ਬੋਲੀ, ਜਾਣੋ ਪੂਰੀ ਜਾਣਕਾਰੀ ਮੱਕਾ ਨੇੜੇ ਈਰਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਦੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਨਿੰਦਾ ਜਲੰਧਰ ਹਾਈਟਸ-2 ਵਿੱਚ 14ਵੀਂ ਮੰਜ਼ਿਲ ਤੋਂ ਡਿੱਗੀ ਯੁਵਤੀ ਦੀ ਮੌਤ, ਜਾਂਚ ਵਿੱਚ ਕਈ ਅਹਿਮ ਸੁਰਾਗ

ਤਪਦਾ ਸੂਰਜ, ਠੰਢਾ ਚੰਨ ਤੇ...

ਤਪਦਾ ਸੂਰਜ, ਠੰਢਾ ਚੰਨ ਤੇ...


Admin / Literature

ਕਵਿਤਾ

ਤਪਦਾ ਸੂਰਜ, ਠੰਢਾ ਚੰਨ ਤੇ, ਤਾਰੇ ਵੱਸ 'ਚ ਕਰ ਲੈਂਦਾ ਹੈ,

ਧਰਤੀ ਦਾ ਪੁੱਤ ਬਾਹਾਂ ਅੱਡ ਕੇ ਅੰਬਰ ਬਾਂਹੀ ਭਰ ਲੈਂਦਾ ਹੈ ।


ਚਰਚਾ ਵਿਚ ਦਲੀਲਾਂ ਦੇ ਕੇ, ਜਿਹੜਾ ਸਭ ਦੇ ਦਿਲ ਜਿੱਤ ਲੈਂਦੈ, 

ਐਪਰ ਮੇਰੀ ਬੁੱਕਲ ਦੇ ਵਿਚ ਆਪਣਾ ਆਪਾ ਹਰ ਲੈਂਦਾ ਹੈ ।


ਨਾਜ਼ੁਕ ਕਲੀਆਂ ਵਰਗਾ ਜੁੱਸਾ, ਬਿਰਖਾਂ ਵਰਗਾ ਸਿਦਕ ਉਹ ਦਾ,

ਤੱਤੀਆਂ ਲੂਆਂ, ਠਰੀਆਂ ਪੌਣਾਂ, ਪਿੰਡੇ ਉੱਤੇ ਜਰ ਲੈਂਦਾ ਹੈ ।


ਫੁੱਲ ਜਿਹਾ ਅਹਿਸਾਸ ਜਿਵੇਂ ਕੋਈ, ਉਹਦੀ ਹਿੱਕ 'ਚ ਪਲਦਾ ਏ, 

ਫੁੱਲਾਂ ਉੱਤੋਂ ਗਿਰਦੀ ਸ਼ਬਨਮ, ਥੱਲੇ ਤਲੀਆਂ ਕਰ ਲੈਂਦਾ ਹੈ ।


ਪਹਿਲੀ ਵਾਰੀ ਮਿਲਿਆਂ ਨੂੰ ਵੀ, ਇਉਂ ਮਿਲਦੈ ਜਿਉਂ ਜਾਣੂ ਚਿਰ ਦਾ,

ਪਹਿਲੀ ਤੱਕਣੀ ਵਿਚ ਪ੍ਦੇਸੀ, ਦਿਲ ਅੰਦਰ ਘਰ ਕਰ ਲੈਂਦਾ ਹੈ।


ਤੂੰ ਪੱਥਰ ਦੀ ਲਹਿਰਾਂ ਦੇ ਨਾਲ, ਪਾਕਿ ਮੁਹੱਬਤ ਸਮਝੀ ਕਿਉਂ ਨਹੀਂ, 

ਮੋਹ ਵਿਚ ਆ ਕੇ ਚੁੰਮਦੀਆਂ ਲਈ, ਥੋੜਾ ਥੋੜਾ ਖਰ ਲੈਂਦਾ ਹੈ ।


ਜਿਹੜਾ ਸ਼ਾਇਰ ਜੀਵਨ ਜੀਣ ਦੀ, ਜਾਚ ਸਿਖਾਏ ਹੋਰਾਂ ਨੂੰ, ਉਹ

ਤੂੰ ਕੀ ਜਾਣੇ, ਆਪ 'ਅਮਨ' ਹੁਣ ਥੋੜਾ ਥੋੜਾ ਮਰ‌ ਲੈਂਦਾ ਹੈ ।


-ਅਮਨਦੀਪ ਸਿੰਘ ਅਮਨ

The Scorching Sun The Cold Moon Poetry


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now