ਦਿਲਜੀਤ ਦੋਸਾਂਝ ਨੇ ਮਹਾਨ ਕਲਾਕਾਰ ਨੁਸਰਤ ਫਤਿਹ ਅਲੀ ਖਾਨ ਨੂੰ ਦਿੱਤੀ ਸ਼ਰਧਾਂਜਲੀ ਜਾਲੰਧਰ ਕੋਰਟ ਵਿੱਚ ਪੁਲਿਸ ਨੂੰ ਵੇਖਦੇ ਹੀ ਗੈਂਗਸਟਰਾਂ ਨੇ ਕੀਤੀ ਭੱਜਣ ਦੀ ਕੋਸ਼ਿਸ਼! ਛੱਤ ਤੋਂ ਲਗਾਈ ਛਾਲ ਪੁਲਿਸ ਨੇ ਫੜਿਆ ਜਾਲੰਧਰ ਵਿੱਚ ਬਿਜਲੀ ਕਟਾਂ 'ਤੇ ਕਾਂਗਰਸ ਦਾ ਹਲਲਾਬੋਲ, ਬੇਰੀ-ਬਾਵਾ ਬੋਲੇ- 'ਗੂੰਗੀ-ਬਹਿਰੀ ਸਰਕਾਰ' ਨੇ ਰਾਜ ਦਾ ਬੇੜਾ ਗਰਕ ਕੀਤਾ ₹2,000 ਤੱਕ UPI ਪੇਮੈਂਟ 'ਤੇ ਕੋਈ ਸ਼ੁਲਕ ਨਹੀਂ, ਕੇਂਦਰ ਸਰਕਾਰ ਨੇ ਕੀਤਾ ਸਾਫ਼ ਜਾਲੰਧਰ ਵਿੱਚ ਜਿਸ ਨਸ਼ਾ ਤਸਕਰ ਨੂੰ ਪੁਲਿਸ ਲੱਭ ਰਹੀ ਸੀ, ਵਹ ਘਰ ਵਿੱਚ ਹੀ ਮਿਲਿਆ! ਬਾਹਰ ਆਉਂਦੇ ਹੀ ਛੂੰਨ ਲੱਗਾ ਪੁਲਿਸ ਦੇ ਪੈਰ ਲੁਧਿਆਣਾ ਵਿੱਚ AAP ਵਿਧਾਇਕ 'ਤੇ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦਾ ਦੋਸ਼, ਵੀਡੀਓ ਵਾਇਰਲ; MLA ਨੇ ਕੀਤਾ ਇਨਕਾਰ ਔਰਤ ਤੋਂ 200 ਕਰੋੜ ਦੀ ਰੰਗਦਾਰੀ ਦੀ ਮੰਗ, ਦਿੱਲੀ ਵਿੱਚ ਸਭ ਤੋਂ ਵੱਡੀ ਐਕਸਟੌਰਸ਼ਨ ਕਾਲ ਦਾ ਦਾਅਵਾ ਲੁਧਿਆਣਾ ਦੇ ਹੋਟਲ ਵਿੱਚ ਜੂਏ ਦਾ ਪਰਦਾਫਾਸ਼, 9 ਗ੍ਰਿਫ਼ਤਾਰ; ₹2.40 ਲੱਖ ਨਕਦ ਅਤੇ ਤਾਸ਼ ਦੀਆਂ 52 ਪੱਤੀਆਂ ਬਰਾਮਦ ਪੰਜਾਬ ਪੁਲਿਸ ਦੇ ASI 'ਤੇ ਅੱਤਵਾਦੀ ਹਮਲਾ, ਟੀਟੀਐਚ ਨੇ ਲਈ ਜ਼ਿੰਮੇਵਾਰੀ, ਦੋਬਾਰਾ ਨਿਸ਼ਾਨਾ ਬਣਾਉਣ ਦੀ ਧਮਕੀ ਬ੍ਰੇਕਿੰਗ ਨਿਊਜ਼ - ਆਤਮ ਨਗਰ ਦੇ ਨੇੜੇ ਪੁਲਿਸ-ਗੈਂਗਸਟਰਾਂ ਵਿੱਚ ਫਾਇਰਿੰਗ, ਜਵਾਬੀ ਕਾਰਵਾਈ ਵਿੱਚ 2 ਨੂੰ ਗੋਲੀ ਲੱਗੀ

ਕਰਵਾ ਚੌਥ

ਕਰਵਾ ਚੌਥ


Admin / Lifestyle

ਮਿੰਨੀ ਕਹਾਣੀ

"ਭੈਣ ਜੀ ਕੱਲ੍ਹ ਨੂੰ ਕਰਵਾ ਚੌਥ ਦਾ ਵਰਤ ਹੈ, ਤੁਸੀਂ ਰੱਖਣਾ ?" ਸਰਿਤਾ ਨੇ ਸਾਡੇ ਘਰ ਅੰਦਰ ਵੜਦਿਆਂ ਹੀ ਮੇਰੀ ਘਰ ਵਾਲੀ ਨੂੰ ਸਵਾਲ ਕੀਤਾ। "ਭੈਣੇ ਜੀ ਤਾਂ ਮੇਰਾ ਵੀ ਕਰਦਾ, ਪਰ ਸਾਡੇ ਘਰ ਵਿਚ ਕਦੇ ਕਿਸੇ ਨੇ ਕਰਵਾ ਚੌਥ ਦਾ ਵਰਤ ਨਹੀਂ ਰੱਖਿਆ ਅਤੇ ਨਾ ਹੀ ਮੈਨੂੰ ਇਹਦੇ ਵਾਰੇ ਬਹੁਤਾ ਪਤਾ ਹੈ। ਮੇਰੀ ਘਰ ਵਾਲੀ ਨੇ ਸਰਿਤਾ ਨੂੰ ਸੋਫੇ 'ਤੇ ਬੈਠਣ ਦਾ ਇਸ਼ਾਰਾ ਕਰਦਿਆਂ ਆਪਣੇ ਦਿਲ ਦੀ ਗੱਲ ਦੱਸੀ। ਸਾਡੇ ਇਹ ਗੁਆਂਢੀ ਭਾਵੇਂ ਨਵੇਂ ਹੀ ਆਏ ਹਨ ਪਰ ਸਾਡੇ ਨਾਲ ਜਲਦੀ ਹੀ ਭੈਣਾਂ ਭਰਾਵਾਂ ਵਾਂਗ ਘੁਲ ਮਿਲ ਗਏ ਹਨ। ਲੈ ਇਹ ਕਿਹੜੀ ਗੱਲ ਹੈ, ਅਸੀਂ ਆਥਣ ਵੇਲੇ ਸਟੋਰ ਜਾਣਾ ਵਰਤ ਵਾਸਤੇ ਸਮੱਗਰੀ ਲੈਣ ਤੂੰ ਵੀ ਚੱਲ ਸਾਡੇ ਨਾਲ, ਸਰਿਤਾ ਨੇ ਮੇਰੀ ਘਰ ਵਾਲੀ ਨੂੰ ਨਾਲ ਜਾਣ ਲਈ ਮਨਾ ਲਿਆ। ਆਥਣੇ ਸਾਡੇ ਘਰ ਸਾਰੀ ਸਮੱਗਰੀ ਆ ਗਈ।


   ਲਓ ਜੀ ਫਿਰ ਕੀ ਸੀ, ਕਰਵਾ ਚੌਥ ਵਾਲੇ ਦਿਨ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਅੱਧਾ ਕੁ ਕਿੱਲੋ ਸੇਬ ਅਤੇ ਹੋਰ ਨਿੱਕ ਸੁੱਕ ਖਾ ਕੇ ਵਰਤ ਸ਼ੁਰੂ ਹੋ ਗਿਆ। ਦੁਪਹਿਰ ਤੱਕ ਮੇਰੀ ਘਰ ਵਾਲੀ ਡੈਂਟਿੰਗ ਪੇਂਟਿੰਗ ਕਰਵਾ ਕੇ ਨਵੀਂ ਵਿਆਹੀ ਵਹੁਟੀ ਵਾਂਗ ਸਜ ਗਈ। ਲਾਲ ਸੂਹਾ ਸੂਟ, ਕੂਲੇ ਹੱਥਾਂ ਉੱਤੇ ਸੂਹੀ ਮੈਂਹਿੰਦੀ, ਲਾਲ ਚੂੜੀਆਂ, ਪੈਰੀਂ ਚਾਂਦੀ ਦੀਆਂ ਝਾਂਜਰਾਂ ਜਿੱਧਰ ਜਾਵੇ ਛਣ ਛਣ ਕਰਦੀ ਜਾਵੇ। ਲਾਲ ਸੇਬ ਵਰਗਾ ਚੇਹਰਾ ਪਤਾ ਨਹੀਂ ਜਿਆਦਾ ਸੇਬ ਖਾਣ ਕਰ ਕੇ ਲਾਲ ਹੋਇਆ ਜਾਂ ਰੰਗ ਰੋਗਨ ਕਰ ਕੇ ਕੀੱਤਾ ਹੋਇਆ ?


      ਮੈਨੂੰ ਪਤਾ ਹੈ ਕਿ ਵਰਤ ਰੱਖਣ ਨਾਲ ਕਿਸੇ ਦੀ ਉਮਰ ਨਹੀਂ ਵਧਦੀ ਅਤੇ ਨਾ ਹੀ ਕੋਈ ਦੇਵੀ ਦੇਵਤਾ ਖੁਸ਼ ਹੁੰਦਾ ਹੈ। ਹਾਂ ਦੋ ਦੇਵਤੇ ਜ਼ਰੂਰ ਖੁਸ਼ ਹੋ ਗਏ। ਵਹੁਟੀ ਵਾਂਗ ਸਜ ਕੇ ਪਤਨੀ ਦੇਵੀ ਅਤੇ ਉਸ ਨੂੰ ਇਸ ਰੂਪ ਵਿਚ ਵੇਖ ਕੇ ਪਤੀ ਦੇਵਤਾ।


    ਮੇਰੀ ਇਹ ਨਵੀਂ ਵਿਆਹੀ ਵਹੁਟੀ ਵਾਲੀ ਫੀਲਿੰਗ ਪੂਰੇ ਜੋਬਨ ਤੇ ਸੀ ਕਿ ਅਚਾਨਕ ਖੱਦਰ ਵਰਗੀ ਜੀਨ ਦੇ ਕੱਪੜੇ ਪਾਈ ਹੱਥ ਵਿਚ ਪੁਰਾਣਾ ਜਿਹਾ ਟਿਫਨ ਫੜੀ ਫੈਕਟਰੀ ਵਿਚ ਕੰਮ 'ਤੇ ਜਾਣ ਲਈ ਤਿਆਰ ਮੇਰੀ ਘਰ ਵਾਲੀ ਨੇ ਅੱਟਣਾ ਵਾਲੇ ਸਖਤ ਹੱਥਾਂ ਨਾਲ ਮੈਨੂੰ ਬੜੀ ਹੀ ਬੇਰਹਿਮੀ ਨਾਲ ਝੰਜੋੜ ਕੇ ਜਗਾ ਦਿੱਤਾ ਅਤੇ ਜਲਦੀ ਤਿਆਰ ਹੋ ਕੇ ਕੰਮ ਤੇ ਜਾਣ ਦੀ ਤਾਕੀਦ ਕਰਦੀ ਹੋਈ ਔਹ ਗਈ ਔਹ ਗਈ।


ਬਲਿਹਾਰ ਸਿੰਘ ਲੇ੍ਹਲ 

206-244-4663

Karva Chauth Mini Story


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now