Chabbewal by-election - 'ਆਪ' ਦੀ ਵੱਡੀ ਜਿੱਤ, 30 ਹਜ਼ਾਰ ਵੋਟਾਂ ਨਾਲ ਜਿੱਤਿਆ ਡਾ. ਇਸ਼ਾਕ, 51,753 ਵੋਟਾਂ ਮਿਲੀਆਂ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨ ਦਿੱਤੇ ਗਏ ਹਨ। ਇਸ ਵਿਚ ਹੁਸ਼ਿਆਰਪੁਰ ਦੇ ਕੰਢੀ ਖੇਤਰ ਦੇ ਚੱਬੇਵਾਲ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਡਾ. ਇਸ਼ਾਂਕ ਚੱਬੇਵਾਲ ਨੇ ਭਾਰੀ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਡਾ. ਇਸ਼ਾਂਕ ਨੂੰ 50 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਹਨ ਤੇ ਕਰੀਬ 30 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਡਾ. ਇਸ਼ਾਂਕ ਨੇ ਇਕਤਰਫ਼ਾ ਜਿੱਤ ਹਾਸਲ ਕੀਤੀ ਹੈ। ‘ਆਪ’ ਦੇ ਡਾ. ਇਸ਼ਾਂਕ ਨੂੰ 51,753 ਵੋਟਾਂ ਮਿਲੀਆਂ ਹਨ। ਕਾਂਗਰਸੀ ਉਮੀਦਵਾਰ ਰਣਜੀਤ ਨੂੰ 23,171 ਤੇ ਭਾਜਪਾ ਉਮੀਦਵਾਰ ਸੋਹਨ ਨੂੰ 8,667 ਵੋਟਾਂ ਮਿਲੀਆਂ।
ਮਡੀ ਰੇਡੀਓਲੋਜੀ ਦੇ ਫਾਈਨਲ ਸਮੈਸਟਰ ਦਾ ਵਿਦਿਆਰਥੀ ਹੈ ਇਸ਼ਾਂਕ ਕੁਮਾਰ
ਚੱਬੇਵਾਲ ਰਾਖਵੇਂ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਵਿਧਾਇਕ ਡਾ. ਇਸ਼ਾਂਕ ਕੁਮਾਰ ਦੀ ਉਮਰ 31 ਸਾਲ ਹੈ ਤੇ ਉਹ ਪੰਜਾਬ ਦੇ ਸਭ ਤੋਂ ਨੌਜਵਾਨ ਵਿਧਾਇਕ ਹੋਣਗੇ। ਇਸ਼ਾਂਕ ਐਮਡੀ ਰੇਡੀਓਲੋਜੀ ਦੇ ਫਾਈਨਲ ਸਮੈਸਟਰ ਦਾ ਵਿਦਿਆਰਥੀ ਹੈ। ਆਪਣੇ ਪਿਤਾ ਐੱਮਪੀ ਡਾ: ਰਾਜਕੁਮਾਰ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਉਹ ਸਭ ਤੋਂ ਪਹਿਲਾਂ ਰੇਡੀਓਲੋਜੀ ਨੂੰ ਆਪਣਾ ਕਿੱਤਾ ਬਣਾਉਣ ਵੱਲ ਵਧ ਰਿਹਾ ਸੀ। ਹੁਣ ਰਾਜਨੀਤੀ ਵਿਚ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਚੱਬੇਵਾਲ ਵਿਧਾਨ ਸਭਾ ਸੀਟ ਉਨ੍ਹਾਂ ਦੇ ਪਿਤਾ ਨੇ ਅਸਤੀਫਾ ਦੇ ਕੇ ਖਾਲੀ ਕਰ ਦਿੱਤੀ ਸੀ। ਇਸ ਜਿੱਤ ਨਾਲ ਇਸ਼ਾਂਕ ਨੇ ਹਲਕੇ ਵਿੱਚ ਆਪਣੇ ਪਰਿਵਾਰ ਦੀ ਸਿਆਸਤ ਬਰਕਰਾਰ ਰੱਖੀ ਹੈ। ਇਸ਼ਾਂਕ ਪਿਛਲੇ 8-10 ਸਾਲਾਂ ਤੋਂ ਆਪਣੇ ਪਿਤਾ ਦੇ ਨਾਲ-ਨਾਲ ਰਾਜਨੀਤੀ ਵਿਚ ਸਰਗਰਮ ਹਨ ਅਤੇ ਆਪਣੇ ਪਿਤਾ ਦੇ ਚੋਣ ਪ੍ਰਚਾਰ ਵਿਚ ਲਗਾਤਾਰ ਹਿੱਸਾ ਲੈ ਰਹੇ ਹਨ।
ਦੋ ਵਾਰ ਚੱਬੇਵਾਲ ਤੋਂ ਵਿਧਾਇਕ ਰਹੇ ਇਸ਼ਾਂਕ ਦੇ ਪਿਤਾ ਡਾ. ਰਾਜ ਕੁਮਾਰ
ਡਾ. ਇਸ਼ਾਂਕ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ. ਰਾਜਕੁਮਾਰ ਦੇ ਪੁੱਤਰ ਹਨ। ਆਮ ਆਦਮੀ ਪਾਰਟੀ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਚੱਬੇਵਾਲ ਹਲਕੇ ਤੋਂ ਡਾਕਟਰ ਇਸ਼ਾਂਕ ਨੂੰ ਮੈਦਾਨ ਵਿੱਚ ਉਤਾਰਿਆ ਸੀ। ਰਾਜਕੁਮਾਰ ਚੱਬੇਵਾਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਹਲਕਾ ਚੱਬੇਵਾਲ ਤੋਂ ਕਾਂਗਰਸ ਦੀ ਟਿਕਟ 'ਤੇ ਲੜੀਆਂ ਸੀ ਅਤੇ ਵਿਧਾਇਕ ਬਣੇ ਸਨ। ਇਸ ਤੋਂ ਬਾਅਦ ਉਹ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋ ਗਏ। ਲੋਕ ਸਭਾ ਚੋਣਾਂ ਵਿਚ ਉਹ ਹੁਸ਼ਿਆਰਪੁਰ ਸੀਟ ਤੋਂ ਚੋਣ ਲੜੇ ਅਤੇ ਜਿੱਤ ਕੇ ਸੰਸਦ ਵਿਚ ਪਹੁੰਚੇ। ਇਸ ਤੋਂ ਬਾਅਦ 'ਆਪ' ਨੇ ਇਸ ਸੀਟ 'ਤੇ ਆਪਣੇ ਬੇਟੇ ਇਸ਼ਾਂਕ 'ਤੇ ਹੀ ਭਰੋਸਾ ਜਤਾਇਆ ਅਤੇ ਇਸ਼ਾਂਕ ਵੀ ਭਰੋਸੇ 'ਤੇ ਖਰਾ ਉਤਰਿਆ ਹੈ।
AAP s Big Victory Dr Ishaq Won By 30 Thousand Votes