Breaking - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, AAP ਨੇ ਲਾ 'ਤਾ ਪੰਜਾਬ ਦਾ ਨਵਾਂ Incharge, ਦਿੱਲੀ ਦਾ ਵੀ ਲਾਇਆ ਨਵਾਂ ਪ੍ਰਧਾਨ
Admin / Main News
ਪੰਜਾਬੀ ਪਹਿਚਾਣ ਬਿਊਰੋ : ਦਿੱਲੀ ਵਿਚ ਆਮ ਆਦਮੀ ਪਾਰਟੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। 'ਆਪ' ਪੀਏਸੀ ਦੀ ਮੀਟਿੰਗ ਤੋਂ ਬਾਅਦ ਸੰਦੀਪ ਪਾਠਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਮੁੱਦਿਆਂ 'ਤੇ ਚਰਚਾ ਹੋਈ। ਜਾਣਕਾਰੀ ਮੁਤਾਬਕ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ 'ਆਪ' ਦਾ ਇੰਚਾਰਜ ਤੇ ਸਤੇਂਦਰ ਜੈਨ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੌਰਭ ਭਾਰਦਵਾਜ ਨੂੰ ਦਿੱਲੀ 'ਆਪ' ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੌਰਾਨ ਮਹਾਰਾਜ ਮਲਿਕ ਨੂੰ ਜੰਮੂ-ਕਸ਼ਮੀਰ 'ਆਪ' ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਅਤੇ ਗੋਪਾਲ ਰਾਏ ਨੂੰ ਗੁਜਰਾਤ ਦਾ ਇੰਚਾਰਜ ਬਣਾਇਆ ਗਿਆ ਹੈ। ਕੁੱਲ 4 ਰਾਜਾਂ ਵਿਚ ਇੰਚਾਰਜ ਅਤੇ 2 ਰਾਜਾਂ ਵਿਚ ਸੂਬਾ ਪ੍ਰਧਾਨ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਸੰਦੀਪ ਪਾਠਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦਿੱਲੀ ਚੋਣਾਂ 'ਚ ਜੋ 2500 ਰੁਪਏ ਦਾ ਵਾਅਦਾ ਕੀਤਾ ਸੀ, ਉਸ 'ਤੇ ਵੀ ਚਰਚਾ ਕੀਤੀ ਗਈ ਹੈ। ਹੋਲੀ ਅਤੇ ਦੀਵਾਲੀ 'ਤੇ ਮੁਫਤ ਸਿਲੰਡਰ ਦੇਣ ਦੇ ਵਾਅਦੇ 'ਤੇ ਵੀ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਦੇ ਵਾਅਦੇ ਝੂਠੇ ਹਨ। ਆਪ ਜੋ ਵਾਅਦਾ ਕਰਦੀ ਹੈ ਉਸਨੂੰ ਪੂਰਾ ਕਰਦੀ ਹੈ।
Breaking Big Stir In Punjab Politics AAP Appoints New Punjab Incharge Delhi Also Appoints New President