ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਰੂਹ ਕੰਬਾਊ ਹਾਦਸਾ - ਕਾਰ ਨੇ 9 ਕੁੜੀਆਂ ਨੂੰ ਦਰੜਿਆ

ਰੂਹ ਕੰਬਾਊ ਹਾਦਸਾ - ਕਾਰ ਨੇ 9 ਕੁੜੀਆਂ ਨੂੰ ਦਰੜਿਆ


Raibareli

ਰੂਹ ਕੰਬਾਊ ਹਾਦਸਾ : ਕਾਰ ਨੇ 9 ਕੁੜੀਆਂ ਨੂੰ ਦਰੜਿਆ 

ਗੰਗਾ ਐਕਸਪ੍ਰੈੱਸ-ਵੇਅ ’ਤੇ ਐਤਵਾਰ ਦੇਰ ਭਿਆਨਕ ਸੜਕ ਹਾਦਸਾ ਵਾਪਰਿਆ। ਦੱਸ ਦਈਏ ਕਿ ਸ਼ਾਮ ਲੱਗਭਗ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਹੀ ਕਾਰ ਨੇ ਪੈਦਲ ਤੁਰੀਆਂ ਜਾ ਰਹੀਆਂ 9 ਕੁੜੀਆਂ ਨੂੰ ਦਰੜ ਦਿੱਤਾ। ਇਸ ਦਰਦਨਾਕ ਹਾਦਸੇ ’ਚ 4 ਕੁੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 5 ਗੰਭੀਰ ਜ਼ਖਮੀ ਹੋ ਗਈਆਂ। 

ਜਾਣਕਾਰੀ ਮੁਤਾਬਕ ਜ਼ਖ਼ਮੀ ਹਾਲਤ ਵਿਚ ਕੁੜੀਆਂ ਨੂੰ ਜ਼ਿਲ੍ਹਾ ਹਸਪਤਾਲ ਅਤੇ ਲਖਨਊ ਟਰਾਮਾ ਸੈਂਟਰ ’ਚ ਭਰਤੀ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਅਨੁਸਾਰ, ਕੋਡਰ ਪਿੰਡ ਦੀਆਂ ਰਹਿਣ ਵਾਲੀਆਂ ਕੁੜੀਆਂ ਨੇੜਲੇ ਪਿੰਡ ਚੂਲੀ ’ਚ ਬਣੇ ਮੰਦਰ ’ਚ ਭੰਡਾਰੇ ਤੋਂ ਪ੍ਰਸਾਦ ਲੈ ਕੇ ਪੈਦਲ ਆਪਣੇ ਪਿੰਡ ਪਰਤ ਰਹੀਆਂ ਸਨ। 

ਐਕਸਪ੍ਰੈੱਸ-ਵੇਅ ਕਿਨਾਰੇ ਦੀ ਸੜਕ ਪੁੱਟੀ ਹੋਣ ਕਾਰਨ ਸਾਰੇ ਲੋਕ ਐਕਸਪ੍ਰੈੱਸ-ਵੇਅ ਤੋਂ ਹੋ ਕੇ ਜਾ ਰਹੇ ਸਨ। ਇਸੇ ਦੌਰਾਨ ਲਾਲਗੰਜ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਟਾਟਾ ਤਿਆਗੋ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕੁੜੀਆਂ 5 ਤੋਂ 7 ਫੁੱਟ ਤੱਕ ਹਵਾ ’ਚ ਉਛਲ ਗਈਆਂ। ਕਾਰ ਬੇਕਾਬੂ ਹੋ ਕੇ ਲੱਗਭਗ 50 ਮੀਟਰ ਤੱਕ ਘਿਸੜਦੀ ਰਹੀ ਅਤੇ ਅੱਗੇ ਜਾ ਕੇ ਉਸ ਦੇ ਟਾਇਰ ਫਟ ਗਏ।

ਮ੍ਰਿਤਕ ਕੁੜੀਆਂ ਦੀ ਪਹਿਚਾਣ

ਇਸ ਹਾਦਸੇ ਵਿਚ ਮ੍ਰਿਤਕ ਕੁੜੀਆਂ ਦੀ ਪਛਾਣ ਸ਼ਾਲਿਨੀ (22), ਰਸ਼ਮੀ (14), ਆਸਮਾਂ (18) ਨਿਵਾਸੀ ਕੋਡਰ ਪਿੰਡ ਅਤੇ ਹਿਮਾਂਸ਼ੀ (23) ਨਿਵਾਸੀ ਅਲੀਗੰਜ ਡਿਹਵਾ ਪਿੰਡ ਵਜੋਂ ਹੋਈ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਫਿਰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ। ਕਾਰ ਨੂੰ ਕਬਜ਼ੇ ’ਚ ਲੈ ਕੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ’ਚ ਤੇਜ਼ ਰਫ਼ਤਾਰ ਅਤੇ ਹਨੇਰੇ ਨੂੰ ਹਾਦਸੇ ਦਾ ਕਾਰਨ ਦੱਸਿਆ ਗਿਆ ਹੈ।

Heartbreaking Accident Car Hits 9 Girls


Popular Posts
Just Now