ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ਦਾ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ
ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ਦਾ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ
ਮਸਤੂਆਣਾ ਸਾਹਿਬ, 14 ਮਈ (ਬਲਵਿੰਦਰ ਆਜ਼ਾਦ):- ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਦੇ ਕੁੱਲ 59 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚੋਂ ਸਾਇੰਸ ਗਰੁੱਪ ਵਿੱਚੋਂ ਹਿਮਾਂਸ਼ੀ ਪੁੱਤਰੀ ਜਗਜੀਵਨ ਕੁਮਾਰ ਨੇ 90•2% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਅਰਮਾਨਦੀਪ ਕੌਰ ਪੁੱਤਰੀ ਜਗਸੀਰ ਸਿੰਘ ਨੇ 84•2%ਅੰਕ ਪ੍ਰਾਪਤ ਕਰਕੇ ਦੂਜਾ ਅਤੇ ਵੰਸ਼ ਕਾਂਸਲ ਪੁੱਤਰ ਵਿਨੇ ਕਾਂਸਲ ਨੋ 82•2% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚੋਂ ਕੋਮਲਪ੍ਰੀਤ ਕੌਰ ਪੁੱਤਰੀ ਰਾਮਜੀ ਸਿੰਘ ਨੇ 84.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਮਨਦੀਪ ਕੌਰ ਪੁੱਤਰੀ ਕ੍ਰਿਸ਼ਨ ਸਿੰਘ ਨੇ 83•6 % ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਪੁੱਤਰੀ ਰਾਜਪਾਲ ਸਿੰਘ ਨੇ 82•4% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ । ਪ੍ਰਿੰਸੀਪਲ ਰਾਜਿੰਦਰ ਸਿੰਘ ਬਾਜਵਾ ਅਤੇ ਕਲਾਸ ਇੰਚਾਰਜ ਮੈਡਮ ਕੁਲਦੀਪ ਕੌਰ ਨੇ ਸਿਰੋਪਾਓ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਐਡਵੋਕੇਟ ਹਰਪ੍ਰੀਤ ਸਿੰਗਲਾ ਨੇ ਆਪਣੇ ਪਿਤਾ ਸ੍ਰੀ ਪਾਲਾ ਮੱਲ ਸਿੰਗਲਾ ਜੀ ਦੀ ਯਾਦ ਵਿੱਚ ਹਿਊਮੈਨੇਟੀਜ਼ ਦੇ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਵੰਡੀ। ਮੈਡਮ ਹਰਵਿੰਦਰਜੀਤ ਕੌਰ ਨੇ ਸ੍ ਹਰਚਰਨ ਸਿੰਘ ਮੈਮੋਰੀਅਲ ਵਜ਼ੀਫਾ ਰਾਸ਼ੀ ਸਾਇੰਸ ਵਿਦਿਆਰਥੀਆਂ ਨੂੰ ਵੰਡੀ। ਮਾਤਾ ਪਿਤਾ ਦੀ ਹਾਜ਼ਰੀ ਵਿੱਚ ਸੰਤ ਅਤਰ ਸਿੰਘ ਜੀ ਦੁਆਰਾ ਵਰੋਸਾਈ ਇਸ ਸੰਸਥਾ ਵਿੱਚ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਉੱਪਰ ਜ਼ੋਰ ਦਿੱਤਾ ਗਿਆ। ਸਕੂਲ ਦਾ ਨਤੀਜਾ 100% ਆਉਣ ਤੇ ਮੈਨੇਜਰ ਮਨਿੰਦਰ ਪਾਲ ਸਿੰਘ ਬਰਾੜ ਅਤੇ ਸਕੱਤਰ ਅਕਾਲ ਕਾਲਜ ਕੌਂਸਲ ਸ੍ ਜਸਵੰਤ ਸਿੰਘ ਖਹਿਰਾ ਨੇ
ਮਾਪਿਆਂ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਬਹੁਤ -ਬਹੁਤ ਵਧਾਈ ਦਿੱਤੀ।
Akal Senior Secondary School Mastuana Sahib