ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ, 1 ਜੂਨ ਤੋਂ 206 ਸ਼ਹਿਰਾਂ ‘ਚ ਆਨਲਾਈਨ ਪ੍ਰੀਖਿਆ

ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ, 1 ਜੂਨ ਤੋਂ


ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ, 1 ਜੂਨ ਤੋਂ 206 ਸ਼ਹਿਰਾਂ ‘ਚ ਆਨਲਾਈਨ ਪ੍ਰੀਖਿਆ



 

ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲੇ ਪੰਜਾਬੀ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਫੌਜ ਨੇ ‘ਅਗਨੀਪਥ ਯੋਜਨਾ’ ਤਹਿਤ 2026 ਦੀ ਆਨਾਈਨ ਸਾਂਝੀ ਪ੍ਰਵੇਸ਼ ਪ੍ਰੀਖਿਆ ਦੀਆਂ ਤਰੀਕਾਂ ਦਾ ਅਧਿਕਾਰਤ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆ ਦੇਸ਼ ਭਰ ਦੇ 206 ਸ਼ਹਿਰਾਂ ਦੇ 403 ਪ੍ਰੀਖਿਆ ਕੇਂਦਰਾਂ ‘ਤੇ ਲਈ ਜਾਵੇਗੀ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਮੀਦਵਾਰਾਂ ਨੂੰ ਸ਼ਡਿਊਲ ਮੁਤਾਬਕ ਤਿਆਰੀ ਸ਼ੁਰੂ ਕਰਨ ਲਈ ਕਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਧ ਵਿੱਚ ਫੌਜ ਤੋਂ ਰਸਮੀ ਤੌਰ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।

ਫੌਜ ਭਰਤੀ ਦਫ਼ਤਰ, ਲੁਧਿਆਣਾ ਵੱਲੋਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਲੁਧਿਆਣਾ, ਮੋਗਾ, ਰੋਪੜ ਅਤੇ ਮੋਹਾਲੀ ਲਈ ਭਰਤੀ ਪ੍ਰਕਿਰਿਆ ਕਰਵਾਈ ਜਾਂਦੀ ਹੈ। ਰਿਪੋਰਟਾਂ ਮੁਤਾਬਕ ਪੰਜਾਬ ਭਰ ਦੇ ਹਜ਼ਾਰਾਂ ਨੌਜਵਾਨਾਂ ਨੇ ਅਗਨੀਵੀਰ ਲਈ ਅਰਜ਼ੀਆਂ ਦਿੱਤੀਆਂ ਹਨ।

ਭਾਰਤੀ ਫੌਜ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, 13 ਫਰਵਰੀ, 2026 ਤੋਂ 10 ਅਪ੍ਰੈਲ, 2026 ਦੇ ਵਿਚਕਾਰ ‘ਜੁਆਇਨ ਇੰਡੀਅਨ ਆਰਮੀ’ ਪੋਰਟਲ ‘ਤੇ ਰਜਿਸਟਰਡ ਹੋਣ ਵਾਲੇ ਉਮੀਦਵਾਰਾਂ ਲਈ ਆਨਲਾਈਨ ਪ੍ਰੀਖਿਆ 1 ਜੂਨ ਤੋਂ 12 ਜੂਨ, 2026 ਤੱਕ ਲਈ ਕੀਤੀ ਜਾਵੇਗੀ।

ਇਸ ਪ੍ਰੀਖਿਆ ਲਈ ਦਾਖਲਾ ਕਾਰਡ 15 ਮਈ, 2026 ਤੋਂ ਫੌਜ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਕਰਵਾਏ ਗਏ ਹਨ। ਉਮੀਦਵਾਰ ਪੋਰਟਲ ‘ਤੇ ਜਾ ਕੇ ਅਤੇ ਆਪਣੇ ਕ੍ਰੇਡੇਂਸ਼ੀਅਲਸ ਰਾਹੀਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਹ ਪ੍ਰੀਖਿਆ ਦੇਸ਼ ਭਰ ਵਿਚ ਕੁਲ 22 ਸ਼੍ਰੇਣੀਆਂ ਲਈ ਆਯੋਜਿਤ ਕੀਤੀ ਜਾ ਰਹੀ ਹੈ।

schedule of agniveer recruitment


Popular Posts
Just Now