ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਨਿਊਯਾਰਕ ‘ਚ ਘੋੜਾ ਬੱਘੀ ਪਲਟਣ ਨਾਲ ਨੌਜਵਾਨ ਦੀ ਮੌਤ, ਪਠਾਨਕੋਟ ਤੋਂ ਘੁੰਮਣ ਗਿਆ ਸੀ ਪਰਿਵਾਰ

ਨਿਊਯਾਰਕ ‘ਚ ਘੋੜਾ ਬੱਘੀ ਪਲਟਣ ਨਾਲ ਨੌਜਵਾਨ ਦੀ ਮੌਤ, ਪਠਾਨਕੋਟ ਤੋਂ ਘੁੰ


ਨਿਊਯਾਰਕ ‘ਚ ਘੋੜਾ ਬੱਘੀ ਪਲਟਣ ਨਾਲ ਨੌਜਵਾਨ ਦੀ ਮੌਤ, ਪਠਾਨਕੋਟ ਤੋਂ ਘੁੰਮਣ ਗਿਆ ਸੀ ਪਰਿਵਾਰ



 

ਪਠਾਨਕੋਟ ਤੋਂ ਅਮਰੀਕਾ ਘੁੰਮਣ ਗਏ 18 ਸਾਲਾਂ ਪੰਜਾਬੀ ਨੌਜਵਾਨ ਦੀ ਘੋੜਾ ਬੱਘੀ ਤੋਂ ਡਿੱਗ ਕੇ ਮੌਤ ਹੋ ਗਈ। ਨੌਜਵਾਨ ਪਰਿਵਾਰ ਨਾਲ ਪਹਿਲੀ ਵਾਰ ਨਿਊਯਾਰਕ ਦੇ ਮਸ਼ਹੂਰ ‘ਸੈਂਟਰਲ ਪਾਰਕ’ ਘੁੰਮਣ ਆਇਆ ਸੀ, ਇਥੇ ਨੌਜਵਾਨ ਨੇ ਘੋੜਾ ਬੱਘੀ ਦੀ ਸਵਾਰੀ ਕੀਤੀ। ਥੋੜ੍ਹੀ ਦੂਰ ਜਾ ਕੇ ਅਚਾਨਕ ਬੇਕਾਬੂ ਹੋ ਕੇ ਘੋੜਾ ਦੌੜ ਪਿਆ, ਜਿਸ ਨਾਲ ਗੱਡੀ ਪਲਟ ਗਈ ਤੇ ਨੌਜਵਾਨ ਦੇ ਸਿਰ ਵਿਚ ਗੰਭੀਰ ਸੱਟ ਲੱਗੀ। ਹਾਦਸੇ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਚਾਰ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਨਿਊਯਾਰਕ ਗਿਆ ਸੀ।


ਮ੍ਰਿਤਕ ਦੀ ਪਛਾਣ ਰੋਮਾਂਚ ਮਹਾਜਨ (18) ਵਜੋਂ ਹੋਈ ਹੈ, ਜੋ ਕਿ ਪਠਾਨਕੋਟ ਦੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਹੋਈ। ਪੂਰਾ ਪਰਿਵਾਰ ਇੱਕ ਹਫ਼ਤੇ ਦੀ ਯਾਤਰਾ ਲਈ ਅਮਰੀਕਾ ਗਿਆ ਸੀ।

ਨਿਊਯਾਰਕ ਪੁਲਿਸ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਰਮਨ ਮਹਾਜਨ ਆਪਣੇ ਪਿਤਾ ਦੀਪਕ ਮਹਾਜਨ, ਮਾਂ ਪ੍ਰਿਆ ਮਹਾਜਨ ਅਤੇ ਛੋਟੇ ਭਰਾ ਮਾਣਿਕ ਨਾਲ ਇੱਕ ਰਵਾਇਤੀ ਘੋੜਾ ਬੱਘੀ ਵਿੱਚ ਸੈਂਟਰਲ ਪਾਰਕ ਦਾ ਵਿਚ ਘੁੰਮ ਰਿਹਾ ਸੀ। ਇਸੇ ਦੌਰਾਨ ਚੈਰੀ ਹਿਲ ਇਲਾਕੇ ੇ ਕੋਲ ਘੋੜਾ ਅਚਾਨਕ ਕਿਸੇ ਗੱਲ ਤੋਂ ਡਰ ਗਿਆ ਅਤੇ ਬੇਕਾਬੂ ਹੋ ਕੇ ਦੌੜਣ ਲੱਗਾ। ਬੇਕਾਬੂ ਘੋੜਾ ਬੱਘੀ ਨੂ ਘਸੀਟਦੇ ਹੋਏ ਦੂਜੇ ਪਾਸੇ ਭੱਜਿਆ ਤੇ ਦੂਜੀ ਘੋੜਾ-ਬੱਘੀ ਨਾਲ ਟਕਰਾ ਗਿਆ। ਟੱਕਰ ਇੰਨੀ ਜੋਰਦਾਰ ਸੀ ਕਿ ਬੱਘੀ ਸੜਕ ਵਿਚਾਲੇ ਪਲਟ ਗਈ ਤੇ ਰਮਨ ਉਛਲ ਕੇ ਕੰਕ੍ਰੀਟ ਦੀ ਸੜਕ ‘ਤੇ ਜਾ ਡਿੱਗਿਆ, ਜਿਸ ਨਾਲ ਉਸ ਦੇ ਸਿਰ ‘ਤੇ ਡੂੰਘੀਆਂ ਸੱਟਾਂ ਲੱਗੀਆਂ।


ਇੱਕ ਨਜ਼ਦੀਕੀ ਪਰਿਵਾਰਕ ਦੋਸਤ ਨੇ ਦੱਸਿਆ ਕਿ ਪੂਰਾ ਪਰਿਵਾਰ ਬੱਘੀ ਵਿੱਚ ਸਵਾਰ ਸੀ। ਜਿਵੇਂ ਹੀ ਘੋੜਾ ਡਰਿਆ, ਬੱਘੀ ਚਾਲਕ ਉਸ ਦੇ ਪਿੱਛੇ ਭੱਜਿਆ, ਪਰ ਘੋੜਾ ਤੇਜ਼ੀ ਨਾਲ ਬੱਘੀ ਲੈ ਕੇ ਭੱਜ ਗਿਆ। ਪਰਿਵਾਰ ਮੁਤਾਬਕ ਮੋਰਾਂਚ ਅਤੇ ਉਸਦੀ ਮਾਂ, ਪ੍ਰਿਆ, ਇੱਕ ਪਾਸੇ ਬੈਠੇ ਸਨ। ਜਿਵੇਂ ਹੀ ਘੋੜਾ ਦੌੜਿਆ ਗੱਡੀ ਬੇਕਾਬੂ ਹੋ ਗਈ ਅਤੇ ਪ੍ਰਿਆ ਬੱਘੀ ਤੋਂ ਡਿੱਗ ਪਈ। ਰੋਮਾਂਚ ਨੇ ਆਪਣੀ ਮਾਂ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ।

ਹਾਦਸੇ ਵਿਚ ਪ੍ਰਿਆ ਮਹਾਜਨ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਲਾਂਕਿ, ਰੋਮਾਂਚ ਸਿਰ ਦੇ ਭਾਰ ਡਿੱਗ ਗਿਆ, ਜਿਸ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗੀ। ਉਸ ਦਾ ਦੋ ਦਿਨ ਹਸਪਤਾਲ ਵਿੱਚ ਇਲਾਜ ਚੱਲਿਆ, ਪਰ ਅੰਦਰੂਨੀ ਖੂਨ ਵਗਣ ਕਾਰਨ ਉਸ ਦੀ ਮੌਤ ਹੋ ਗਈ।

ਰੋਮਾਂਚ ਦੇ ਪਿਤਾ ਦੀਪਕ ਮਹਾਜਨ ਪਠਾਨਕੋਟ ਵਿੱਚ ਇੱਕ ਟ੍ਰੈਵਲ ਏਜੰਸੀ ਚਲਾਉਂਦੇ ਹਨ। ਰੋਮਾਂਚ ਇੱਕ ਹੁਸ਼ਿਆਰ ਵਿਦਿਆਰਥੀ ਸੀ ਤੇ 12ਵੀਂ ਜਮਾਤ ਵਿੱਚ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ। ਇਸ ਤੋਂ ਬਾਅਦ, ਪਰਿਵਾਰ ਰੋਮਾਂਚ ਨੂੰ ਵਿਦੇਸ਼ ਪੜ੍ਹਨ ਲਈ ਭੇਜਣ ਬਾਰੇ ਵਿਚਾਰ ਕਰ ਰਿਹਾ ਸੀ।


Boy dies after horse drawn


Popular Posts
Just Now