ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼

ਮੂਸੇਵਾਲਾ ਦੇ ਆਖਰੀ ਗਾਣੇ SYL 'ਤੇ ਵਿਵਾਦ ! ਬਾਕਸਰ ਵਿਜੇਂਦਰ ਸਿੰਘ ਨੇ ਦਿੱਤਾ ਜਵਾਬ

ਮੂਸੇਵਾਲਾ ਦੇ ਆਖਰੀ ਗਾਣੇ SYL 'ਤੇ ਵਿਵਾਦ ! ਬਾਕਸਰ ਵਿਜੇਂਦਰ ਸਿੰਘ ਨੇ


LPTV / Chandigarh

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹਨਾਂ ਦਾ ਆਖਰੀ ਗਾਣਾ SYL ਉਹਨਾਂ ਦੀ ਆਵਾਜ਼ 'ਚ ਰਿਲੀਜ਼ ਹੋ ਗਿਆ ਹੈ। ਜਿਸ ਤੋਂ ਬਾਅਦ ਗਾਣੇ ਦੀਆਂ ਲਾਈਨਾਂ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਜਿਸ ਨੂੰ ਲੈ ਕੇ ਹੁਣ ਭਾਰਤੀ ਮੁੱਕੇਬਾਜ਼ ਨੇ ਸੋਸ਼ਲ ਮੀਡੀਆ  'ਤੇ ਇੱਕ ਪੋਸਟ ਪਾ ਕੇ ਵਿਵਾਦ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਗਾਣਾ ਉਹਨਾਂ ਲੋਕਾਂ ਨੂੰ ਰੜਕ ਰਿਹਾਹੈ ਜਿਹਨਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਕਿਸਾਨਾਂ ਵਿੱਚ ਅੱਤਵਾਦ ਦਿਸਿਆ। 

ਇਸ ਦੇ ਨਾਲ ਹੀ ਵਿਜੇਂਦਰ ਸਿੰਘ ਮੂਸਵਾਲਾ ਦੇ ਗਾਣੇ ਦੀਆਂ ਲਾਈਨਾਂ ਦੇ ਅਰਥ ਵੀ ਦੱਸੇ। ਫੇਸਬੁੱਕ 'ਤੇ ਪਾਈ ਪੋਸਟ 'ਚ ਮੁੱਕੇਬਾਜ਼ ਨੇ ਲਿਖਿਆ ਸਿੱਧੂ ਮੂਸੇਵਾਲਾ ਦੀ SYL ਗਾਣੇ ਦੀ ਲਾਈਨ "ਓਨਾ ਚਿਰ ਪਾਣੀ ਚੱਡੋ, ਤੁਪਕਾ ਨਹੀਂ ਕਰਦੇ" ਬਾਰੇ ਲੋਕ ਉਲਝੇ ਪਏ ਹਨ ਕਿ ਪਾਣੀ ਦੀ ਬੁੰਦ ਕਿਸ ਨੂੰ ਨਹੀਂ ਪਿਲਾਉਣਾ?

ਹਰਿਆਣਾ ਨੂੰ ? ਸੋ ਇਸ ਪੰਗਤੀ ਦੇ ਅਰਥ ਸਮਝਣ ਲਈ -
"ਸਾਨੂ ਸਾਡਾ ਪਿਛੜਾ, ਸਾਨੂੰ ਆਪਣਾ ਪਿਛੜਾ ਲੈ ਆਈਏ
"ਚੰਡੀਗੜ੍ਹ,ਹਿਮਾਚਲ ਤੇ ਹਰਿਆਣਾ ਦੇ ਦਿਓ"
ਧਿਆਨ ਨਾਲ ਸਮਝੋ ਕਿ ਸ਼ੁਰੂ ਵਿੱਚ ਪਰਿਵਾਰ ਇਕ ਹੋਣ ਲਈ ਕਹਿ ਰਿਹਾ ਹੈ, ਤੇ ਸਹੀ ਅਗਲੀ ਲਾਈਨ ਵਿੱਚ ਉਸਨੇ ਅੰਗਰੇਜ਼ੀ ਦਾ ਸ਼ਬਦ "sovereignity" ਵਰਤਿਆ ਹੈ। ਇਸ ਦਾ ਮਤਲਬ ਹੈ ਕਿ ਆਪਣੇ ਪਰਿਵਾਰ (ਸਟੇਟ) ਨੂੰ ਇੱਕ ਕਰੋ ਅਤੇ ਪ੍ਰਭੂਸੱਤਾ ਦਿਓ। ਅਸੀਂ ਆਪਣਾ ਮਸਲਾ ਆਪ ਹੱਲ ਕਰ ਲਵਾਂਗੇ।
ਇਸ ਗੀਤ ਵਿੱਚ ਇੱਕ ਹੋਰ ਲਾਈਨ ਹੈ -
"Kyo paggaan naal khahanda firdaan, ਟੋਪੀ waleya"
ਇਸ ਨੂੰ ਵੀ ਸਮਝਣ ਦੀ ਲੋੜ ਹੈ। ਪੱਗ ਨੂੰ ਸਿੱਖੀ ਨਾਲ ਜੋੜ ਕੇ ਨਾ ਦੇਖੋ, ਹਰਿਆਣਾ/ਰਾਜਸਥਾਨ ਵਿੱਚ ਵੀ ਪੱਗ ਬਹੁਤ ਜਰੂਰੀ ਮੰਨੀ ਜਾਂਦੀ ਹੈ। ਤੇ ਇਹ ਟੋਪੀਆਂ ਵਾਲੇ ਲੀਡਰ ਨੇ, ਜੋ ਸਾਨੂੰ ਆਪਸ ਵਿੱਚ ਲੜਾਉਂਦੇ ਨੇ।

ਦਸ ਦਈਏ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬੀਤੇ ਦਿਨ ਉਹਨਾਂ ਦੀ ਆਵਾਜ਼ ਉਹਨਾਂ ਦਾ ਆਖਰੀ ਗਾਣਾ SYL ਰਿਲੀਜ਼ ਹੋਇਆ ਜਿਸ ਨੂੰ ਕੁਝ ਹੀ ਘੰਟਿਆਂ  'ਚ ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲੇ। 

Controversy on Musewalas last song SYL Boxer Vijender Singh gave the answer


Popular Posts
Just Now