ਇਸ ਵਾਰ ਭਾਰਤ ਦੇ 20 ਕਰੋੜ ਘਰਾਂ ’ਤੇ ਲਹਿਰਾਇਆ ਜਾਵੇਗਾ ਤਿਰੰਗਾ, ਪ੍ਰਧਾਨ ਮੰਤਰੀ ਨੇ ਟਵੀਟ ਲੋਕਾਂ ਨੂੰ ਕੀਤੀ ਇਹ ਅਪੀਲ
LPTV / Chandigarh
ਲਾਈਵ ਪੰਜਾਬੀ ਟੀਵੀ ਬਿਊਰੋ : ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਦੇ ਮੌਕੇ ’ਤੇ ਇਸ ਸਾਲ 13 ਤੋਂ 15 ਅਗਸਤ ਵਿਚਾਲੇ ਪੂਰੇ ਦੇਸ਼ ’ਚ 20 ਕਰੋੜ ਘਰਾਂ ’ਤੇ ਤਿਰੰਗਾ ਲਹਿਰਾਉਣ ਦੀ ਤਿਆਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਲੋਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਹੈ। ਸੱਭਿਆਰ ਮੰਤਰਾਲੇ ਵੱਲੋਂ ਸੁਤੰਤਰਤਾ ਦੇ 75ਵੇਂ ਸਾਲ ਮੌਕੇ ‘ਹਰ ਘਰ ਤਿਰੰਗਾ’ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਟਵੀਟ ’ਚ ਕਿਹਾ 22 ਜੁਲਾਈ ਦਾ ਭਾਰਤ ਦੇ ਇਤਿਹਾਸ ’ਚ ਖਾਸ ਮਹੱਤਤਾ ਹੈ ਕਿਉਂਕਿ 1947 ’ਚ ਇਸੇ ਦਿਨ ਤਿਰੰਗੇ ਨੂੰ ਰਾਸ਼ਟਰੀ ਝੰਡੇ ਵਜੋਂ ਅਪਣਾਇਆ ਗਿਆ ਸੀ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਅਸੀਂ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਹਰ ਘਰ ਤਿਰੰਗਾ ਲਹਿਰਾਉਣ ਨਾਲ ਰਾਸ਼ਟਰੀ ਝੰਡੇ ਨਾਲ ਸਾਡਾ ਸਬੰਧ ਹੋਰ ਮਜ਼ਬੂਤ ਹੋਵੇਗਾ।
This time the tricolor will be hoisted on 20 crore houses of India The Prime Minister tweeted this appeal to the people