ਸ਼ਾਹਕੋਟ ਦੇ ਰਹਿਣ ਵਾਲੇ ਨੌਜਵਾਨ ਮਨਿੰਦਰਜੀਤ ਸਿੰਘ ਨੂੰ ਮਿਲਿਆ ਰਾਸ਼ਟਰੀ ਸੇਵਾ ਯੋਜਨਾ (NSS) ਪੁਰਸਕਾਰ
LPTV / Chandigarh
ਲਾਈਵ ਪੰਜਾਬੀ ਟੀਵੀ: 24 ਸਤੰਬਰ ਨੂੰ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ 'ਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਸ਼ਾਹਕੋਟ ਦੇ ਰਹਿਣ ਵਾਲੇ ਨੌਜਵਾਨ ਮਨਿੰਦਰਜੀਤ ਸਿੰਘ ਨੇ ਰਾਸ਼ਟਰੀ ਸੇਵਾ ਯੋਜਨਾ (NSS) ਪੁਰਸਕਾਰ ਪ੍ਰਾਪਤ ਕੀਤਾ।
ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਜ਼ (PGDCA) ਦੇ ਵਿਦਿਆਰਥੀ ਮਨਿੰਦਰਜੀਤ ਸਿੰਘ (23) ਨੇ ਕੇਂਦਰੀ ਮੰਤਰਾਲੇ ਅਧੀਨ ਇੱਕ ਸਰਗਰਮ NSS ਵਾਲੰਟੀਅਰ ਵਜੋਂ ਸ਼ਲਾਘਾਯੋਗ ਸੇਵਾਵਾਂ ਲਈ 2020-21 ਲਈ ਰਾਸ਼ਟਰੀ ਸੇਵਾ ਯੋਜਨਾ (NSS) ਪੁਰਸਕਾਰ ਜਿੱਤਿਆ ਹੈ।
ਮਨਿੰਦਰਜੀਤ ਪੰਜਾਬ ਦਾ ਇਕਲੌਤਾ ਵਿਦਿਆਰਥੀ ਸੀ, ਜਿਸ ਨੂੰ ਇਹ ਐਵਾਰਡ ਮਿਲਿਆ ਸੀ। ਉਹ ਦੇਸ਼ ਭਰ ਤੋਂ ਪੁਰਸਕਾਰਾਂ ਲਈ ਚੁਣੇ ਗਏ 40 ਵਾਲੰਟੀਅਰਾਂ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ 28 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਂ ਇਸ ਨਾਲ ਸਬੰਧਤ ਕਾਲਜਾਂ ਦੇ ਕਿਸੇ ਵਿਦਿਆਰਥੀ ਨੂੰ ਇਹ ਸਨਮਾਨ ਪ੍ਰਾਪਤ ਹੋਇਆ ਹੈ।
ਮਨਿਦਰਜੀਤ NSS ਜ਼ਰੀਏ ਲਗਾਤਾਰ ਸਮਾਜ ਪ੍ਰਤੀ ਕੰਮ ਕਰਦੇ ਰਿਹੇ ਜਿਸ ਅਧੀਨ ਉਨ੍ਹਾਂ ਜਿੱਥੇ ਆਪਣੇ ਆਲੇ-ਦੁਆਲੇ ਸਾਫ਼ ਕੀਤਾ ਤੇ ਨੁੱਕੜ ਨਾਟਕਾਂ ਰਹੀ ਸਮਾਜਿਕ ਬੁਰਾਈਆਂ ਖ਼ਿਲ਼ਾਫ ਲੋਕਾ ਨੂੰ ਲਾਮਬੰਦ ਕੀਤਾ । ਮਨਿੰਦਰਜੀਤ ਵੱਲੋਂ ਅਵਾਰਡ ਹਾਸਿਲ ਕਰਨ ਤੋਂ ਬਾਅਦ ਆਪਣੇ ਭਵਿੱਖ ਦੀ ਇੱਛਾ ਜਾਹਿਰ ਕਰਦਿਆਂ ਕਿਹਾ ਕਿ ਉਹ ਬਿਓਰੋਕਾਰੀਸੀ ਦਾ ਪਾਰਟ ਬਣ ਕੇ ਦੇਸ਼ ਤੇ ਲੋਕਾ ਦੀ ਸੇਵਾ ਕਰਨਾ ਚਾਹੁੰਦੇ ਹਨ।



Maninderjit Singh a young man from Shahkot received the National Service Scheme (NSS) award