JNU 'ਚ ਲਾਗੂ ਹੋਏ ਨਵੇਂ ਨਿਯਮ, ਧਰਨਾ ਦੇਣ 'ਤੇ ਲੱਗੇਗਾ 20,000 ਰੁਪਏ ਦਾ ਜ਼ੁਰਮਾਨਾ
LPTV / Chandigarh
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਨਵੇਂ ਨਿਯਮਾਂ ਮੁਤਾਬਕ ਕੈਂਪਸ 'ਚ ਧਰਨਾ ਦੇਣ ਉਤੇ ਵਿਦਿਆਰਥੀਆਂ ਨੂੰ 20,000 ਰੁਪਏ ਦਾ ਜ਼ੁਰਮਾਨਾ ਅਤੇ ਹਿੰਸਾ ਕਰਨ 'ਤੇ ਉਨ੍ਹਾਂ ਦਾ ਦਾਖਲਾ ਰੱਦ ਕੀਤਾ ਜਾ ਸਕਦਾ ਹੈ ਜਾਂ 30,000 ਰੁਪਏ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। 10 ਪੰਨਿਆਂ ਦੀ 'JNU ਵਿਦਿਆਰਥੀਆਂ ਲਈ ਅਨੁਸ਼ਾਸਨ ਅਤੇ ਸਹੀ ਆਚਰਣ ਦੇ ਨਿਯਮ' ਵੱਖ-ਵੱਖ ਕੰਮਾਂ ਜਿਵੇਂ ਕਿ ਵਿਰੋਧ ਪ੍ਰਦਰਸ਼ਨ ਅਤੇ ਜਾਅਲਸਾਜ਼ੀ ਲਈ ਸਜ਼ਾ ਨਿਰਧਾਰਤ ਕੀਤੀ ਗਈ ਹੈ ਅਤੇ ਅਨੁਸ਼ਾਸਨ ਦੀ ਉਲੰਘਣਾ ਲਈ ਜਾਂਚ ਪ੍ਰਕਿਰਿਆ ਨੂੰ ਦਰਸਾ ਗਿਆ ਹੈ।
ਦਸਤਾਵੇਜ਼ ਮੁਤਾਬਕ ਇਹ ਨਿਯਮ 3 ਫਰਵਰੀ ਨੂੰ ਲਾਗੂ ਹੋ ਗਏ ਹਨ। ਯੂਨੀਵਰਸਿਟੀ ਵਿੱਚ ਬੀਬੀਸੀ ਦੀ ਇੱਕ ਵਿਵਾਦਤ ਡਾਕੂਮੈਂਟਰੀ ਦਿਖਾਉਣ ਦੇ ਵਿਰੋਧ ਵਿੱਚ ਕੀਤੇ ਪ੍ਰਦਰਸ਼ਨਾਂ ਤੋਂ ਬਾਅਦ ਇਹਨਾਂ ਨਿਯਮਾਂ ਨੂੰ ਲਾਗੂ ਕੀਤਾ ਹੈ। ਨਿਯਮਾਂ ਨਾਲ ਸਬੰਧਤ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਇਸ ਨੂੰ ਕਾਰਜਕਾਰੀ ਕੌਂਸਲ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਹ ਕੌਂਸਲ ਯੂਨੀਵਰਸਿਟੀ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ।
The new rules implemented in JNU will attract a fine of 20000 rupees for protesting