ਡੇਰਾ ਸਿਰਸਾ ਨੇ ਛੱਡੀ ਸਿਆਸਤ! ਨਹੀਂ ਕਰੇਗਾ ਕਿਸੇ ਵੀ ਪਾਰਟੀ ਦੀ ਹਮਾਇਤ
LPTV / Chandigarh
ਡੇਰਾ ਸਿਰਸਾ ਹੁਣ ਸਿਆਸਤ ਤੋਂ ਦੂਰ ਰਹੇਗਾ। ਡੇਰਾ ਚੋਣਾਂ ਵਿੱਚ ਕਿਸੇ ਵੀ ਸਿਆਸੀ ਧਿਰ ਦੀ ਹਮਾਇਤ ਨਹੀਂ ਕਰੇਗਾ। ਇਸ ਦੇ ਨਾਲ ਹੀ ਡੇਰਾ ਸਿਰਸਾ ਨੇ ਆਪਣਾ ਸਿਆਸੀ ਵਿੰਗ ਵੀ ਭੰਗ ਕਰ ਦਿੱਤਾ ਹੈ। 2024 ਦੀਆਂ ਲੋਕ ਸਭਾ ਚੋਣਾਂ ਤੋਂ 9 ਮਹੀਨੇ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਦਾ ਸਿਆਸੀ ਵਿੰਗ ਭੰਗ ਕਰਨ ਦਾ ਫੈਸਲਾ ਕਾਫੀ ਹੈਰਾਨ ਕਰਨ ਵਾਲਾ ਹੈ।
ਜਾਣਕਾਰੀ ਮੁਤਾਬਕ ਸਾਧਵੀਆਂ ਦੇ ਯੌਨ ਸ਼ੋਸ਼ਣ ਤੇ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਸਿਆਸਤ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਡੇਰੇ ਦੇ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ ਹੈ। ਰਾਮ ਰਹੀਮ ਨੇ ਆਪਣੇ ਪੈਰੋਕਾਰਾਂ ਨੂੰ ਕਿਹਾ ਹੈ ਕਿ ਹੁਣ ਡੇਰੇ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ। ਗੌਰਤਲਬ ਹੈ ਕਿ ਹੁਣ ਤੱਕ ਇਹ ਸਿਆਸੀ ਵਿੰਗ ਹੀ ਤੈਅ ਕਰਦਾ ਸੀ ਕਿ ਚੋਣਾਂ ਵਿੱਚ ਕਿਸ ਸਿਆਸੀ ਪਾਰਟੀ ਨੂੰ ਸਮਰਥਨ ਦੇਣਾ ਹੈ। ਸਿਆਸੀ ਵਿੰਗ ਵੋਟਿੰਗ ਤੋਂ 24 ਘੰਟੇ ਪਹਿਲਾਂ ਆਪਣੇ ਨੈੱਟਵਰਕ ਰਾਹੀਂ ਲੱਖਾਂ ਡੇਰਾ ਪੈਰੋਕਾਰਾਂ ਨੂੰ ਵੋਟਾਂ ਬਾਰੇ ਸੰਦੇਸ਼ ਭੇਜਦਾ ਸੀ। ਇਸ ਲਈ ਕਈ ਹਲਕਿਆਂ ਵਿੱਚ ਰਾਤੋ-ਰਾਤ ਸਮੀਕਰਨ ਬਦਲ ਜਾਂਦੇ ਸੀ।
Dera Sirsa left politics Will not support any party