ਅਮਰੀਕੀ ਰਾਜਦੂਤ ਦਾ ਵੱਡਾ ਬਿਆਨ, ਕਿਹਾ-ਭਾਰਤ-ਅਮਰੀਕਾ ਸਬੰਧ ਦੁਨੀਆ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ
LPTV / Chandigarh
ਵਿਦੇਸ਼ ਡੈਸਕ: ਭਾਰਤ ਵਿਚ ਅਮਰੀਕਾ ਦੇ ਨਵ-ਨਿਯੁਕਤ ਰਾਜਦੂਤ ਐਰਿਕ ਗਾਰਸੇਟੀ ਦਾ ਕਹਿਣਾ ਹੈ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਵਿਸ਼ਵ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਕਈ ਮੁੱਦਿਆਂ 'ਤੇ ਇਕੱਠੇ ਕੰਮ ਕਰ ਰਹੇ ਹਨ ਤੇ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਦੱਸ ਦੇਈਏ ਕਿ ਯੂਐੱਸ ਇੰਡੀਆ ਸਮਿਟ ਦਾ ਆਯੋਜਨ ਅਮਰੀਕੀ ਸੰਸਦ ਦੇ ਇੰਡੀਆ ਕਾਕਸ ਦੇ ਸਹਿ ਪ੍ਰਧਾਨ ਰੋ ਖੰਨਾ ਅਤੇ ਮਾਈਕਲ ਵਾਲਟਜ਼ ਨੇ ਕੀਤਾ ਸੀ। ਏਰਿਕ ਗਾਰਸੇਟੀ ਨੇ ਇਹ ਗੱਲਾਂ ਇਸੇ ਸਮਾਗਮ ਵਿੱਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਕਹੀਆਂ।
ਆਪਣੇ ਸੰਬੋਧਨ ਵਿਚ ਐਰਿਕ ਗਾਰਸੇਟੀ ਨੇ ਕਿਹਾ ਕਿ 'ਦੁਨੀਆਂ ਵਿਚ ਅਜਿਹੇ ਰਿਸ਼ਤੇ ਬਹੁਤ ਘੱਟ ਹਨ, ਜੋ ਭਾਰਤ ਅਤੇ ਅਮਰੀਕਾ ਲਈ ਜ਼ਿਆਦਾ ਮਹੱਤਵਪੂਰਨ ਹਨ। ਸਾਡਾ ਰਿਸ਼ਤਾ ਸੰਸਾਰ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ। ਜਿਵੇਂ ਕਿ ਰਾਸ਼ਟਰਪਤੀ ਜੋ ਬਿਡੇਨ ਦਾ ਕਹਿਣਾ ਹੈ ਕਿ ਭਾਰਤ ਅਤੇ ਅਮਰੀਕਾ ਲਾਜ਼ਮੀ ਸਹਿਯੋਗੀ ਹਨ। ਗਾਰਸੇਟੀ ਨੇ ਕਿਹਾ ਕਿ 'ਮੈਂ ਰਾਸ਼ਟਰਪਤੀ ਜੋ ਬਿਡੇਨ ਨੂੰ ਉਸ ਸਮੇਂ ਮਿਲਿਆ ਜਦੋਂ ਮੈਂ ਭਾਰਤ ਜਾ ਰਿਹਾ ਸੀ। ਇਸ ਮੁਲਾਕਾਤ ਵਿੱਚ ਜਦੋਂ ਮੈਂ ਉਨ੍ਹਾਂ ਨੂੰ ਭਾਰਤ-ਅਮਰੀਕੀ ਸਬੰਧਾਂ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਮਾਂ ਬਹੁਤ ਨਾਜ਼ੁਕ ਹੈ ਅਤੇ ਇਹ ਸਮੁੱਚੀ ਧਰਤੀ ਲਈ ਬਹੁਤ ਹੀ ਨਾਜ਼ੁਕ ਸਮਾਂ ਹੈ ਅਤੇ ਨਾਲ ਹੀ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਵੀ ਮਹੱਤਵਪੂਰਨ ਸਮਾਂ ਹੈ।
ਗਾਰਸੇਟੀ ਨੇ ਕਿਹਾ ਕਿ ਅਸੀਂ ਦੁਨੀਆ ਦੇ ਮੋਹਰੀ ਲੋਕਤੰਤਰ ਹਾਂ। ਅਸੀਂ ਦੁਨੀਆ ਦੀ ਸਭ ਤੋਂ ਵੱਡੀ ਅਤੇ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ। ਅਸੀਂ ਦੋਹਾਂ ਦੇਸ਼ਾਂ ਦੇ ਲੋਕ ਇਕਜੁੱਟ ਹਾਂ ਅਤੇ ਮਿਲ ਕੇ 21ਵੀਂ ਸਦੀ ਨੂੰ ਦਿਸ਼ਾ ਦੇ ਸਕਦੇ ਹਾਂ।
The big statement of the American ambassador said India US relations are very important for the future of the world