ਮਈ ਮਹੀਨੇ 'ਚ ਪਈ ਸਭ ਤੋਂ ਵੱਧ ਠੰਢ, ਪੰਜਾਬ 'ਚ ਮੌਸਮ ਨੇ ਤੋੜਿਆ 12 ਸਾਲਾਂ ਦਾ ਰਿਕਾਰਡ
LPTV / Chandigarh
ਸਟੇਟ ਡੈਸਕ: ਬੀਤੇ ਇੱਕ ਦਹਾਕੇ 'ਚ ਇਸ ਮੁੜ ਪੰਜਾਬ 'ਚ ਮਈ ਮਹੀਨੇ 'ਚ ਸਭ ਤੋਂ ਵੱਧ ਠੰਢ ਪਈ ਹੈ । ਮੌਸਮ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ 2011 ਤੋਂ 2022 ਤੱਕ ਮਈ ਮਹੀਨੇ ਦੌਰਾਨ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ 43 ਡਿਗਰੀ ਤੋਂ ਉਪਰ ਰਿਹਾ ਹੈ। ਇਨ੍ਹਾਂ ਵਿੱਚੋਂ 2011 ਤੋਂ 2022 ਤੱਕ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 43.1 ਤੋਂ 46.5 ਡਿਗਰੀ ਰਿਹਾ। ਪਟਿਆਲਾ ਦਾ ਪਾਰਾ 42.7 ਡਿਗਰੀ ਤੋਂ 46.0 ਡਿਗਰੀ ਅਤੇ ਅੰਮ੍ਰਿਤਸਰ ਦਾ ਪਾਰਾ 43.3 ਡਿਗਰੀ ਤੋਂ 47.0 ਡਿਗਰੀ ਰਿਹਾ।
ਅੱਜ ਤੋਂ ਪੱਛਮੀ ਗੜਬੜੀ ਸਰਗਰਮ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਮੁਤਾਬਕ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਤਾਪਮਾਨ ਵਿੱਚ 10-12 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਾਰਨ ਇਸ ਸਾਲ ਦਾ ਮਈ ਮਹੀਨਾ ਪਿਛਲੇ 12 ਸਾਲਾਂ ਤੋਂ ਬਾਅਦ ਸਭ ਤੋਂ ਠੰਢਾ ਰਿਹਾ ਹੈ।
ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਕਾਰਨ ਘੱਟੋ-ਘੱਟ ਤਾਪਮਾਨ ਵਿੱਚ 1.8 ਡਿਗਰੀ ਸੈਲਸੀਅਸ ਦੀ ਹੋਰ ਗਿਰਾਵਟ ਦਰਜ ਕੀਤੀ ਗਈ ਜੋ ਕਿ ਆਮ ਨਾਲੋਂ 11.2 ਡਿਗਰੀ ਘੱਟ ਸੀ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 29.6 ਡਿਗਰੀ ਰਿਹਾ। ਸੂਬੇ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਅੰਮ੍ਰਿਤਸਰ ਦਾ 27.8, ਪਟਿਆਲਾ ਦਾ 25.8, ਲੁਧਿਆਣਾ ਦਾ 24.8 ਅਤੇ ਜਲੰਧਰ ਦਾ 25.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।
The coldest weather in the month of May broke the record of 12 years in Punjab