ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਬਰਮਿੰਘਮ ‘ਚ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ ਬਣਿਆ ਇਹ ਪੰਜਾਬੀ, ਰਚ ਦਿੱਤਾ ਇਤਿਹਾਸ

ਬਰਮਿੰਘਮ ‘ਚ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ ਬਣਿਆ ਇਹ ਪੰਜਾਬੀ, ਰਚ


LPTV / Chandigarh

ਵਿਦੇਸ਼ ਡੈਸਕ: ਭਾਰਤ ਛੱਡ ਕੇ ਬਰਤਾਨੀਆ ਵਿੱਚ ਵਸੇ ਇੱਕ ਹੋਰ ਪੰਜਾਬੀ ਨੇ ਇਤਿਹਾਸ ਰਚ ਦਿੱਤਾ ਏ। ਹੁਸ਼ਿਆਰਪੁਰ ਦੇ ਰਹਿਣ ਵਾਲੇ ਚਮਨ ਲਾਲ ਨੂੰ ਬਰਮਿੰਘਮ ਸ਼ਹਿਰ ਦਾ ਪਹਿਲਾ ਬ੍ਰਿਟਿਸ਼-ਭਾਰਤੀ ਲਾਰਡ ਮੇਅਰ ਚੁਣੇ ਜਾਣ ਦਾ ਮਾਣ ਹਾਸਲ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਸਿੱਖ ਕੌਂਸਲਰ ਜਸਵੰਤ ਸਿੰਘ ਬਿਰਦੀ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦੇ ਨਵੇਂ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ ਹੈ। ਬ੍ਰਿਟਿਸ਼ ਸਿੱਖਾਂ ਦੇ ਰਵਿਦਾਸੀਆ ਭਾਈਚਾਰੇ ਤੋਂ ਆਉਣ ਵਾਲੇ, ਚਮਨਲਾਲ ਦਾ ਜਨਮ ਬਰਤਾਨੀਆ ਜਾਣ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਪੱਖੋਵਾਲ ਵਿੱਚ ਹੋਇਆ ਸੀ। ਜਿੱਥੇ ਉਸਨੇ ਕਈ ਸਾਲਾਂ ਤੱਕ ਸਥਾਨਕ ਕੌਂਸਲਰ ਵਜੋਂ ਸੇਵਾ ਕੀਤੀ। ਲੇਬਰ ਪਾਰਟੀ ਦੇ ਸਿਆਸਤਦਾਨ ਵਜੋਂ, ਉਹ ਪਹਿਲੀ ਵਾਰ 1994 ਵਿੱਚ ਕੌਂਸਲਰ ਚੁਣੇ ਗਏ ਸਨ। ਸਭ ਤੋਂ ਤਾਜ਼ਾ ਸਥਾਨਕ ਚੋਣਾਂ ਵਿੱਚ ਸੋਹੋ ਅਤੇ ਜਵੈਲਰੀ ਕੁਆਟਰ ਵਾਰਡਾਂ ਲਈ ਦੁਬਾਰਾ ਕੌਂਸਲਰ ਚੁਣਿਆ ਗਿਆ ਸੀ। ਚਮਨ ਲਾਲ ਨੇ ਪਿਛਲੇ ਹਫ਼ਤੇ ਇੱਕ ਸਮਾਗਮ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ – ਭਾਰਤ ਵਿੱਚ ਪੈਦਾ ਹੋਏ ਇੱਕ ਫੌਜੀ ਅਧਿਕਾਰੀ ਦੇ ਪੁੱਤਰ ਵਜੋਂ ਲਾਰਡ ਮੇਅਰ ਚੁਣੇ ਜਾਣਾ ਮੇਰੇ ਅਤੇ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਮੈਨੂੰ ਇਸ ਸ਼ਹਿਰ ਨੇ ਗੋਦ ਲਿਆ ਸੀ ਅਤੇ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਇਸ ਸ਼ਹਿਰ ਦਾ ਲਾਰਡ ਮੇਅਰ ਬਣਾਂਗਾ।

This Punjabi made history by becoming the first British Indian Lord Mayor in Birmingham


Popular Posts
Just Now