ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਹਾਲੀਵੁੱਡ ਰੈਪਰ ਸਟੈਫ਼ਲੋਨ ਡੌਨ
LPTV / Chandigarh
ਸਟੇਟ ਡੈਸਕ: ਬ੍ਰਿਟਿਸ਼ ਰੈਪਰ ਸਟੈਫ਼ਲੋਨ ਡੌਨ ਇਨ੍ਹੀਂ ਦਿਨੀਂ ਪੰਜਾਬ ਵਿੱਚ ਹੈ। ਉਹ ਇੱਥੇ ਦੇ ਪੰਜਾਬੀ ਰੰਗਾਂ ਦਾ ਆੰਨਦ ਮਾਣ ਰਹੀ ਹੈ। ਦੱਸ ਦੇਈਏ ਕਿ ਉਹ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਪੁਹੰਚੀ ਸੀ। ਇਸ ਦੌਰਾਨ ਉਸਨੇ ਮਰਹੂਮ ਗਾਇਕ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ। ਹਾਲਾਂਕਿ ਇਸ ਦੌਰਾਨ ਉਸ ਵੱਲੋਂ ਸਿੱਧੂ ਦੀਆਂ ਤਾਰੀਫ਼ਾਂ ਦੇ ਪੁੱਲ ਵੀ ਬੰਨ੍ਹੇ ਗਏ। ਇਸ ਤੋਂ ਇਲਾਵਾ ਹਾਲ ਹੀ ਵਿੱਚ ਸਟੈਫ਼ਲੋਨ ਡੌਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ। ਜਿਸਦਾ ਵੀਡੀਓ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਦੌਰਾਨ ਹਾਲੀਵੁੱਡ ਰੈਪਰ ਚਿੱਟੇ ਰੰਗ ਦੇ ਪਹਿਰਾਵੇ ਵਿੱਚ ਦਿਖਾਈ ਦਿੱਤੀ। ਸਟੈਫ਼ਲੋਨ ਡੌਨ ਦੀ ਗੱਲ ਕਰਿਏ ਤਾਂ ਉਸਨੇ ਪੰਜਾਬ ਆ ਪੰਜਾਬੀ ਲਿਬਾਸ ਵਿੱਚ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਬ੍ਰਿਟਿਸ਼ ਰੈਪਰ ਸਟੈਫ਼ਲੋਨ ਡੌਨ ਪੰਜਾਬ ਪੁੱਜੀ। ਖਾਸ ਗੱਲ ਇਹ ਹੈ ਕਿ ਉਸ ਨੇ ਮਾਨਸਾ ਪਹੁੰਚ ਸਿੱਧੂ ਦੇ ਮਾਤਾ ਅਤੇ ਪਿਤਾ ਨਾਲ ਮੁਲਾਕਾਤ ਕੀਤੀ, ਇਸ ਤੋਂ ਇਲਾਵਾ ਉਹ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕਰਦੇ ਹੋਏ ਦਿਖਾਈ ਦਿੱਤੀ।
Hollywood rapper Stefflon Don bowed to Sri Darbar Sahib