ਅਰਵਿੰਦ ਕੇਜਰੀਵਾਲ ਨੇ ਕੈਬਨਿਟ 'ਚ ਕੀਤਾ ਵੱਡਾ ਫੇਰਬਦਲ, ਆਤਿਸ਼ੀ ਨੂੰ ਦੋ ਮਹੱਤਵਪੂਰਨ ਵਿਭਾਗ ਸੌਂਪੇ
LPTV / Chandigarh
ਨੈਸ਼ਨਲ ਡੈਸਕ: ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਦਿੱਲੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸੌਰਭ ਭਾਰਦਵਾਜ ਕੋਲ ਸੇਵਾਵਾਂ ਅਤੇ ਵਿਜੀਲੈਂਸ ਵਿਭਾਗ ਹੁਣ ਆਤਿਸ਼ੀ ਮਾਰਲੇਨਾ ਨੂੰ ਸੌਂਪ ਦਿੱਤੇ ਗਏ ਹਨ। ਅਰਵਿੰਦ ਕੇਜਰੀਵਾਲ ਸਰਕਾਰ ਨੇ ਇਹ ਕਦਮ ਦਿੱਲੀ ਸਰਵਿਸਿਜ਼ ਬਿੱਲ ਦੇ ਰਾਜ ਸਭਾ ਵੱਲੋਂ ਪਾਸ ਹੋਣ ਤੋਂ ਇਕ ਦਿਨ ਬਾਅਦ ਹੀ ਚੁੱਕਿਆ ਹੈ। ਇਸ ਤੋਂ ਪਹਿਲਾਂ ਆਤਿਸ਼ੀ ਕੋਲ ਸਿੱਖਿਆ ਅਤੇ ਊਰਜਾ ਸਮੇਤ 12 ਵਿਭਾਗਾਂ ਦੀ ਜ਼ਿੰਮੇਵਾਰੀ ਹੈ।
ਦਿੱਲੀ ਵਿਧਾਨ ਸਭਾ ਵਿੱਚ ਕੁੱਲ 70 ਵਿਧਾਇਕ ਹਨ। ਅਜਿਹੇ 'ਚ ਉਥੇ ਕੁਲ ਵਿਧਾਇਕਾਂ 'ਚੋਂ ਸਿਰਫ 10 ਫੀਸਦੀ ਨੂੰ ਹੀ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਵੇਲੇ ਮੁੱਖ ਮੰਤਰੀ ਕੇਜਰੀਵਾਲ ਸਮੇਤ ਸੱਤ ਮੰਤਰੀ ਹਨ। ਇਨ੍ਹਾਂ ਵਿੱਚ ਕੈਲਾਸ਼ ਗਹਿਲੋਤ, ਗੋਪਾਲ ਰਾਏ, ਸੌਰਭ ਭਾਰਦਵਾਜ, ਆਤਿਸ਼ੀ ਮਾਰਲੇਨਾ, ਇਮਰਾਨ ਹੁਸੈਨ ਅਤੇ ਰਾਜ ਕੁਮਾਰ ਆਨੰਦ ਸ਼ਾਮਲ ਹਨ।
Arvind Kejriwal made a major reshuffle in the cabinet and handed over two important departments to Atishi