ਕੈਨੇਡਾ ਜਾਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਕਿਹਾ ਭਾਰਤੀਆਂ ਨੂੰ ਵੀਜ਼ਾ ਜਾਰੀ ਕਰਨ ’ਚ ਹੋਵੇਗੀ ਦੇਰੀ, ਜਾਣੋ ਕਾਰਨ
LPTV / Chandigarh
ਵਿਦੇਸ਼ ਡੈਸਕ: ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਹੈ ਕਿ ਭਾਰਤ ਦੇ ਕਹਿਣ ’ਤੇ ਕੈਨੇਡਾ ਦੇ 41 ਡਿਪਲੋਮੈਟਾਂ ਨੂੰ ਵਾਪਸ ਸੱਦਣ ਨਾਲ ਭਾਰਤੀਆਂ ਲਈ ਵੀਜ਼ੇ ਜਾਰੀ ਕਰਨ ਵਿਚ ਦੇਰੀ ਹੋ ਸਕਦੀ ਹੈ। ਇਕ ਬਿਆਨ ਵਿਚ ਆਈ ਆਰ ਸੀ ਸੀ ਨੇ ਕਿਹਾ ਕਿ ਭਾਰਤ ਵੱਲੋਂ ਸਿਰਫ 21 ਡਿਪਲੋਮੈਟਾਂ ਨੂੰ ਛੱਡ ਕੇ ਬਾਕੀ ਡਿਪਲੋਮੈਟ ਵਾਪਸ ਸੱਦੇ ਜਾਣ ਦੇ ਕੀਤੇ ਇਕ ਪਾਸੜ ਫੈਸਲੇ ਨਾਲ ਭਾਰਤ ਵਿਚ ਇਸਦੇ ਮੁਲਾਜ਼ਮਾਂ ਦੀ ਗਿਣਤੀ 27 ਤੋਂ ਘੱਟ ਕੇ 5 ਰਹਿ ਜਾਵੇਗੀ। ਆਈ ਆਰ ਸੀ ਸੀ ਭਾਰਤ ਤੋਂ ਵੀਜ਼ਾ ਅਰਜ਼ੀਆਂ ਪ੍ਰਾਪਤ ਕਰਨਾ ਜਾਰੀ ਰੱਖੇਗਾ ਪਰ ਇਸ ਵਿਚ ਦੇਰੀ ਹੋਵੇਗੀ।
Important news for those going to Canada the government said there will be a delay in issuing visas to Indians due to known reasons