UP Police Paper Leak-ਸਰਕਾਰ ਦੀ ਵੱਡੀ ਕਾਰਵਾਈ, ਭਰਤੀ ਬੋਰਡ ਦੀ ਚੇਅਰਪਰਸਨ ਹਟਾਈ, ਹੁਣ ਇਸ ਨੂੰ ਮਿਲੀ ਜ਼ਿੰਮੇਵਾਰੀ
ਨੈਸ਼ਨਲ ਡੈਸਕ : ਯੂਪੀ ਪੁਲਿਸ ਭਰਤੀ ਪ੍ਰੀਖਿਆ ਲੀਕ ਮਾਮਲੇ "ਚ ਯੋਗੀ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਯੂਪੀ ਪੁਲਿਸ ਭਰਤੀ ਬੋਰਡ ਦੀ ਚੇਅਰਪਰਸਨ ਨੂੰ ਹਟਾ ਦਿੱਤਾ ਗਿਆ ਹੈ। ਭਰਤੀ ਬੋਰਡ ਦੀ ਚੇਅਰਪਰਸਨ ਰੇਣੂਕਾ ਮਿਸ਼ਰਾ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ 'ਤੇ ਹੁਣ ਰਾਜਵੀ ਕ੍ਰਿਸ਼ਨਾ ਨੂੰ ਭਰਤੀ ਬੋਰਡ ਦੀ ਜ਼ਿੰਮੇਵਾਰੀ ਮਿਲੀ ਹੈ।
ਸਰਕਾਰ ਨੇ ਪੁਲਿਸ ਭਰਤੀ ਬੋਰਡ ਦੀ ਚੇਅਰਪਰਸਨ ਰੇਣੂਕਾ ਮਿਸ਼ਰਾ ਨੂੰ ਹਟਾ ਕੇ ਉਡੀਕ ਸੂਚੀ ਵਿੱਚ ਪਾ ਦਿੱਤਾ ਹੈ। 1981 ਬੈਚ ਦੇ ਆਈਪੀਐੱਸ ਅਧਿਕਾਰੀ ਰਾਜੀਵ ਕ੍ਰਿਸ਼ਨਾ ਨੂੰ ਹੁਣ ਭਰਤੀ ਬੋਰਡ ਦੀ ਵਾਧੂ ਜ਼ਿੰਮੇਵਾਰੀ ਮਿਲੀ ਹੈ। ਉੱਤਰ ਪ੍ਰਦੇਸ਼ ਵਿੱਚ 60,000 ਤੋਂ ਵੱਧ ਕਾਂਸਟੇਬਲ ਭਰਤੀ ਦੀਆਂ ਅਸਾਮੀਆਂ ਲਈ 48 ਲੱਖ ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਪੇਪਰ ਲੀਕ ਹੋਣ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ।
Up police paper leak government big action recruitment board chairperson removed responsibility latest news live punjabi tv