ਆਸਟ੍ਰੇਲੀਆ 'ਚ ਭਾਰਤੀ ਔਰਤ ਦਾ ਕਤਲ... ਕੂੜੇ ਦੇ ਢੇਰ 'ਚੋਂ ਮਿਲੀ ਲਾਸ਼, ਭਾਰਤ ਪਰਤੇ ਪਤੀ 'ਤੇ ਕਤਲ ਦਾ ਸ਼ੱਕ
ਨੈਸ਼ਨਲ ਡੈਸਕ : ਆਸਟ੍ਰੇਲੀਆ 'ਚ ਹੈਦਰਾਬਾਦ ਦੀ ਰਹਿਣ ਵਾਲੀ 36 ਸਾਲਾ ਔਰਤ ਦੀ ਹੱਤਿਆ ਕਰ ਦਿੱਤੀ ਗਈ ਅਤੇ ਕਥਿਤ ਤੌਰ 'ਤੇ ਉਸ ਦਾ ਕਤਲ ਕਰਨ ਵਾਲੇ ਉਸ ਦੇ ਪਤੀ ਨੇ ਵਾਪਸ ਸ਼ਹਿਰ ਆ ਕੇ ਆਪਣੇ ਬੇਟੇ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ। ਖਬਰਾਂ ਮੁਤਾਬਕ ਸ਼ਨੀਵਾਰ ਨੂੰ ਬਕਲੇ 'ਚ ਇਕ ਸੜਕ ਦੇ ਕਿਨਾਰੇ ਰੱਖੇ ਡਸਟਬਿਨ 'ਚ ਚੈਤਨਯ ਮਧਗਨੀ ਦੀ ਲਾਸ਼ ਮਿਲੀ। ਉਹ ਆਪਣੇ ਪਤੀ ਅਤੇ ਬੇਟੇ ਨਾਲ ਆਸਟ੍ਰੇਲੀਆ ਵਿੱਚ ਰਹਿੰਦੀ ਸੀ।
ਉੱਪਲ (ਪੂਰਬੀ ਹੈਦਰਾਬਾਦ) ਤੋਂ ਵਿਧਾਇਕ ਬੰਡਾਰੀ ਲਕਸ਼ਮਾ ਰੈੱਡੀ ਦੇ ਅਨੁਸਾਰ, ਕਿਉਂਕਿ ਔਰਤ ਉਨ੍ਹਾਂ ਦੇ ਹਲਕੇ ਦੀ ਸੀ, ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ, ਉਹ ਅੱਜ ਉਸ ਦੇ ਮਾਪਿਆਂ ਨੂੰ ਮਿਲਿਆ। ਵਿਧਾਇਕ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਮਹਿਲਾ ਦੇ ਮਾਤਾ-ਪਿਤਾ ਦੀ ਬੇਨਤੀ 'ਤੇ ਉਨ੍ਹਾਂ ਨੇ ਮਹਿਲਾ ਦੀ ਲਾਸ਼ ਨੂੰ ਹੈਦਰਾਬਾਦ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਦੇ ਦਫ਼ਤਰ ਨੂੰ ਵੀ ਸੂਚਿਤ ਕੀਤਾ ਹੈ।
ਵਿਧਾਇਕ ਨੇ ਅੱਗੇ ਦੱਸਿਆ ਕਿ ਔਰਤ ਦੇ ਮਾਪਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੀ ਧੀ ਦਾ ਕਤਲ ਕਰਨ ਦੀ ਗੱਲ ਕਬੂਲੀ ਹੈ। ਵਿਕਟੋਰੀਆ ਪੁਲਿਸ ਨੇ 9 ਮਾਰਚ ਨੂੰ ਇੱਕ ਬਿਆਨ ਵਿੱਚ ਕਿਹਾ: "ਹੋਮੀਸਾਈਡ ਸਕੁਐਡ ਦੇ ਜਾਸੂਸ ਵਿਨਚੇਲਸੀ ਨੇੜੇ ਬਕਲੇ ਵਿੱਚ ਇੱਕ ਮ੍ਰਿਤਕ ਵਿਅਕਤੀ ਦੀ ਖੋਜ ਤੋਂ ਬਾਅਦ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੂੰ ਮ੍ਰਿਤਕ ਔਰਤ ਮਾਊਂਟ ਪੋਲਕ ਰੋਡ 'ਤੇ ਦੁਪਹਿਰ ਨੂੰ ਮਿਲੀ।"
ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਮੰਨਿਆ ਜਾ ਰਿਹਾ ਹੈ ਕਿ ਕਤਲ ਵਿੱਚ ਸ਼ਾਮਲ ਧਿਰਾਂ ਇੱਕ ਦੂਜੇ ਨੂੰ ਜਾਣਦੀਆਂ ਸਨ ਅਤੇ ਹੋ ਸਕਦਾ ਹੈ ਕਿ ਦੋਸ਼ੀ ਵਿਦੇਸ਼ ਭੱਜ ਗਿਆ ਹੋਵੇ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਕਤਲ ਤੋਂ ਬਾਅਦ ਲਾਸ਼ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਗਿਆ ਸੀ।
Murder Indian Woman Australia Body Found Garbage Heap Husband Suspected Of Murder Latest News Livepunjabitv