ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Haryana accident- ਕਰਨਾਲ 'ਚ ਕੈਂਟਰ ਨੇ ਚਾਰ ਬੱਚਿਆਂ ਨੂੰ ਕੁਚਲਿਆ, ਦੋ ਦੀ ਮੌਤ, ਦੋ ਦੀ ਹਾਲਤ ਗੰਭੀਰ

Haryana accident- ਕਰਨਾਲ 'ਚ ਕੈਂਟਰ ਨੇ ਚਾਰ ਬੱਚਿਆਂ ਨੂੰ ਕੁਚਲਿਆ, ਦ


ਨੈਸ਼ਨਲ ਡੈਸਕ : ਹਰਿਆਣਾ ਦੇ ਕਰਨਾਲ 'ਚ ਨੈਸ਼ਨਲ ਹਾਈਵੇ 'ਤੇ ਨਮਸਤੇ ਚੌਕ ਨੇੜੇ ਮੰਗਲਵਾਰ ਦੁਪਹਿਰ ਨੂੰ ਇਕ ਕੈਂਟਰ ਚਾਲਕ ਨੇ ਚਾਰ ਬੱਚਿਆਂ ਨੂੰ ਕੁਚਲ ਦਿੱਤਾ, ਜਿਸ 'ਚ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਗੰਭੀਰ ਜ਼ਖ਼ਮੀ ਬੱਚਿਆਂ ਦਾ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ। ਰਾਹਗੀਰਾਂ ਨੇ ਦੋਸ਼ੀ ਡਰਾਈਵਰ ਨੂੰ ਮੌਕੇ 'ਤੇ ਹੀ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਦੋਸ਼ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।
ਸੈਕਟਰ-16 ਦੇ ਵਸਨੀਕ ਅੱਠ ਸਾਲਾ ਵਾਰਿਸ਼ ਅਤੇ ਰਾਜਿੰਦਰ ਆਪਣੇ ਦੋਸਤਾਂ ਸ਼ਰਵਨ ਅਤੇ ਗੋਲੂ ਨਾਲ ਮੰਗਲਵਾਰ ਦੁਪਹਿਰ ਹਾਈਵੇਅ 'ਤੇ ਨਮਸਤੇ ਚੌਕ ਨੇੜੇ ਗੁਬਾਰਿਆਂ ਨਾਲ ਖੇਡ ਰਹੇ ਸਨ। ਹਰ ਕੋਈ ਹਾਈਵੇਅ ਦੀ ਰੇਲਿੰਗ ਕੋਲ ਖੜ੍ਹਾ ਸੀ। ਉਦੋਂ ਚੰਡੀਗੜ੍ਹ ਤੋਂ ਆ ਰਹੇ ਤੇਜ਼ ਰਫਤਾਰ ਕੈਂਟਰ ਦੇ ਡਰਾਈਵਰ ਨੇ ਚਾਰਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਵਾਰਿਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਰਾਜਿੰਦਰ ਦੀ ਇਲਾਜ ਦੌਰਾਨ ਮੌਤ ਹੋ ਗਈ। ਚਾਰ ਬੱਚਿਆਂ ਦੀ ਉਮਰ ਅੱਠ ਤੋਂ 12 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਰਹੇ ਕੈਂਟਰ ਚਾਲਕ ਨੂੰ ਰਾਹਗੀਰਾਂ ਨੇ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਇਸ ਤੋਂ ਬਾਅਦ ਪੁਲਿਸ ਨੂੰ 112 'ਤੇ ਸੂਚਨਾ ਦਿੱਤੀ ਗਈ। ਲੋਕਾਂ ਨੇ ਦੋਸ਼ ਲਾਇਆ ਕਿ ਸੂਚਨਾ ਤੋਂ ਬਾਅਦ ਕਾਫੀ ਦੇਰ ਤੱਕ ਪੁਲੀਸ ਅਤੇ ਐਂਬੂਲੈਂਸ ਮੌਕੇ ’ਤੇ ਨਹੀਂ ਪੁੱਜੀ। ਜਿਸ ਤੋਂ ਬਾਅਦ ਜ਼ਖਮੀ ਬੱਚਿਆਂ ਨੂੰ ਨਿੱਜੀ ਵਾਹਨ 'ਚ ਸਿਵਲ ਹਸਪਤਾਲ ਪਹੁੰਚਾਇਆ ਗਿਆ।

Haryana Accident Four Children Crushed Canter In Karnal Two Died Two Critical Condition Livepunjabitv


Popular Posts
Just Now