ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

MS Records ਦੇ ਮਾਲਕ 500 ਤੋਂ ਵੱਧ ਨੰਬਰਾਂ ਤੋਂ ਮਿਲੀਆਂ ਧਮਕੀਆਂ, ਪੁਲਿਸ 'ਤੇ ਕਾਰਵਾਈ ਨਾਲ ਕਰਨ ਦੇ ਲਾਏ ਦੋਸ਼

MS Records ਦੇ ਮਾਲਕ 500 ਤੋਂ ਵੱਧ ਨੰਬਰਾਂ ਤੋਂ ਮਿਲੀਆਂ ਧਮਕੀਆਂ, ਪੁਲ


ਸਟੇਟ ਡੈਸਕ : ਪਿਛਲੇ 6 ਮਹੀਨਿਆਂ ਤੋਂ ਅਣਪਛਾਤੇ ਵਿਅਕਤੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਪ੍ਰੇਸ਼ਾਨ ਐੱਮਐੱਸ ਰਿਕਾਰਡਸ ਦੇ ਮਾਲਕ ਵਿਜੇ ਕੁਮਾਰ ਝੱਮਟ ਪੁੱਤਰ ਬਲਵੰਤ ਸਿੰਘ ਵਾਸੀ ਲੱਧੇਵਾਲੀ ਜਲੰਧਰ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ ਤੇ ਜਲੰਧਰ ਪੁਲਿਸ ’ਤੇ ਗੰਭੀਰ ਦੋਸ਼ ਲਾਏ ਹਨ। ਪੀੜਤ ਨੇ  ਕਿਹਾ  ਕਿ ਉਸ ਨੇ ਕਾਫੀ ਮਸ਼ਹੂਰ ਗਾਇਕਾਂ ਨੂੰ  ਗੀਤ ਤਿਆਰ ਕਰ ਕੇ ਦਿੱਤੇ ਹਨ। ਹੁਣ ਵੀ ਉਸਦੇ  ਕਈ ਪ੍ਰਾਜੈਕਟ ਚੱਲ ਰਹੇ ਹਨ। ਉਹ ਦੱਸਣਾ ਚਾਹੁੰਦਾ ਹਾਂ ਕਿ ਉਸਨੂੰ ਪਿੱਛਲੇ 6 ਮਹੀਨਿਆਂ ਤੋਂ ਅਣਪਛਾਤੇ ਵਿਅਕਤੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਹਿਲਾਂ ਪਹਿਲਾਂ ਦਾ ਧਮਕੀਆਂ ਦੇਣ ਵਾਲੇ ਵਿਅਕਤੀ 10 ਲੱਖ ਦੀ ਫਿਰੌਤੀ ਦੀ ਮੰਗ ਕਰ ਰਿਹਾ ਹੈ। ਫਿਰ ਮੇਰੀ ਪਤਨੀ ਦਾ ਵੀ ਫੋਨ ਨੰਬਰ ਟਰੇਸ ਕਰ ਕੇ ਉਸ ਨੂੰ ਵੀ ਧਮਕੀਆਂ ਦੇਣ ਲੱਗ ਪਿਆ ਕਿ ‘ਮੈਂ ਤੇਰੇ ਘਰਵਾਲੇ ਨੂੰ ਮਾਰ ਕੇ ਇਕ ਬੋਰੇ ਦੇ ਵਿਚ ਪੈਕ ਕਰ ਕੇ ਘਰ ਭੇਜ ਦੇਵਾਂਗਾ’।

ਇਸ ਬਾਰੇ ਮੈਂ ਪੁਲਿਸ ਕਮਿਸ਼ਨਰ ਸਾਹਿਬ ਜਲੰਧਰ ਕੋਲ 7 ਜੁਲਾਈ 2023 ਨੂੰ ਲਿਖਤੀ ਸ਼ਿਕਾਇਤ ਲੈ ਕੇ ਗਿਆ। ਕਮਿਸ਼ਨਰ ਸਾਹਿਬ ਨੇ ਥਾਣਾ ਸੂਰਿਆ ਇਨਕਲੇਵ ਨੂੰ ਸ਼ਿਕਾਇਤ ਮਾਰਕ ਕਰ ਦਿੱਤੀ ਅਤੇ  ਇਨਸਾਫ਼ ਦੇਣ ਦਾ ਭਰੋਸਾ ਵੀ ਦਿੱਤਾ। ਹੁਣ ਸ਼ਿਕਾਇਤ ਦਿੱਤੀ ਨੂੰ 6 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਅਤੇ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮੁਲਜ਼ਮ ਵੱਲੋਂ ਜਿਹੜੇ ਮੋਬਾਈਲ ਨੰਬਰਾਂ ਤੋਂ ਵਾਰ-ਵਾਰ ਫੋਨ ਆ ਰਹੇ ਹਨ, ਉਸ ਦੀ ਲਿਸਟ ਉਸਨੇ ਪੁਲਿਸ ਨੂੰ ਵੀ ਦਿੱਤੀ ਹੈ।
ਵਿਜੇ ਕੁਮਾਰ ਝੱਮਟ ਨੇ  ਕਿਹਾ ਕਿ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਓਧਰ, ਮੁਲਜ਼ਮ ਵੱਲੋਂ ਲਗਾਤਾਰ ਫੋਨ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਉਹ ਤੇ ਉਸਦਾ ਪਰਿਵਾਰ ਬਹੁਤ ਬੁਰੇ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ। ਪੀੜਤ ਨੇ ਕਿਹਾ ਕਿ ਜੇਕਰ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਸ ਲਈ ਜਲੰਧਰ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਜ਼ਿਕਰਯੋਗ  ਹੈ ਕਿ ਉਕਤ ਫਿਰੋਤ ਮੰਗਣ ਵਾਲਾ ਵਿਅਕਤੀ ਹੁਣ ਤਕ 500 ਤੋਂ ਜ਼ਿਆਦਾ ਵੱਖ-ਵੱਖ ਫੋਨ ਨੰਬਰਾਂ ਦੀ ਵਰਤੋਂ ਕਰ ਚੁੱਕਾ ਹੈ। ਜਿਸ ਦਾ ਹਾਲੇ ਤਕ ਸਾਇਬਰ ਸੈੱਲ ਵੀ ਪਤਾ ਨਹੀਂ ਲਗਾ ਸਕਿਆ। ਆਖਿਰ ਪੁਲਸ ਦਾ ਇਹ ਕਹਿਣਾ ਹੈ ਕਿ ਤੁਸੀਂ ਥਾਣੇ ਆ ਕੇ ਆਪਣੀ ਫਾਈਲ ਬੰਦ ਕਰਵਾ ਜਾਓ।
ਇਸ ਸਬੰਧੀ ਉਸ ਨੇ  ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਵੀ ਮੇਲ ਕੀਤੀ ਹੈ ਪਰ ਉਸ ਨੂੰ ਹਾਲੇ ਤਕ ਇਨਸਾਫ ਨਹੀਂ ਮਿਲਿਆ ਹੈ। ਇਸ ਦੌਰਾਨ ਪੀੜਤ ਐੱਮ. ਐੱਸ. ਰਿਕਾਰਡ ਦੇ ਮਾਲਕ ਵਿਜੇ ਕੁਮਾਰ ਝੱਮਟ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਕੋਲੋਂ ਮੰਗ ਕੀਤੀ ਹੈ ਕਿ ਉਕਤ ਮੁਲਜ਼ਮ ਦਾ ਪਤਾ ਲਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇ। ਪੀੜ੍ਹਤ ਨੇ ਕਿਹਾ ਕਿ ਮੁਲਜ਼ਮ ਵੱਲੋਂ ਜਿਹੜੇ ਨੰਬਰਾਂ ਤੋਂ ਫੋਨ ਕੀਤਾ ਗਿਆ, ਉਸਦੀ ਸਾਰੀ ਡਿਟੇਲ ਉਸ ਕੋਲ ਮੌਜੂਦ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

M S Records Owner Receives Threats Over 500 Numbers Accuses Police Livepunjabitv


Popular Posts
Just Now