Boat Accident- ਕਿਸ਼ਤੀ ਪਲਟਣ ਕਾਰਨ ਵੱਡਾ ਹਾਦਸਾ, 90 ਤੋਂ ਵੱਧ ਲੋਕਾਂ ਦੀ ਮੌਤ
ਇੰਟਰਨੈਸ਼ਨਲ ਡੈਸਕ : ਮੋਜ਼ਾਮਬੀਕ ਦੇ ਉੱਤਰੀ ਤੱਟ 'ਤੇ ਕਿਸ਼ਤੀ ਡੁੱਬਣ ਕਾਰਨ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਨਮਪੁਲਾ ਸੂਬੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ ਸਵਾਰ ਲਗਭਗ 130 ਲੋਕਾਂ 'ਚੋਂ ਪੰਜ ਨੂੰ ਬਚਾ ਲਿਆ ਗਿਆ ਹੈ। ਨਮਪੁਲਾ ਦੇ ਸੂਬਾ ਸਕੱਤਰ ਜੈਮ ਨੇਟੋ ਨੇ ਕਿਹਾ, ‘ਉਹ ਹੈਜ਼ੇ ਦੇ ਪ੍ਰਕੋਪ ਤੋਂ ਬਚਣ ਲਈ ਜਾ ਰਹੇ ਸਨ।’ ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਨਾਮਪੁਲਾ ਪ੍ਰਾਂਤ ਹੈਜ਼ੇ ਦੇ ਪ੍ਰਕੋਪ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਜਨਵਰੀ ਤੋਂ ਦੱਖਣੀ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਹੈਜ਼ਾ ਫੈਲ ਚੁੱਕਾ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਨੇਟੋ ਨੇ ਕਿਹਾ, 'ਕਿਸ਼ਤੀ ਓਵਰਲੋਡ ਸੀ ਅਤੇ ਯਾਤਰੀਆਂ ਨੂੰ ਲਿਜਾਣ ਦੇ ਯੋਗ ਨਹੀਂ ਸੀ, ਇਸ ਲਈ ਇਹ ਡੁੱਬਣ ਲੱਗੀ।' ਕਿਸ਼ਤੀ ਨਮਪੁਲਾ ਦੇ ਤੱਟ ਤੋਂ ਦੂਰ ਲੁੰਗਾ ਤੋਂ ਮੋਜ਼ਾਮਬੀਕ ਟਾਪੂ ਵੱਲ ਜਾ ਰਹੀ ਸੀ। ਅਧਿਕਾਰੀ ਨੇ ਕਿਹਾ ਕਿ ਇੱਕ ਜਾਂਚ ਟੀਮ ਕਿਸ਼ਤੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ।
Boat Accident Major Accident Overturning Boat Death 90 People