ਪੋਰਸ਼ ਕਾਰ ਹਿੱਟ ਐਂਡ ਰਨ ਮਾਮਲੇ 'ਚ ਨਾਬਾਲਗ ਦਾ ਦਾਦਾ ਵੀ ਗ੍ਰਿਫਤਾਰ, ਡਰਾਈਵਰ ਨੂੰ ਧਮਕੀ ਦੇਣ ਦੇ ਦੋਸ਼
Admin / National
ਨੈਸ਼ਨਲ ਡੈਸਕ : ਹੁਣ ਪੁਲਿਸ ਨੇ ਮਹਾਰਾਸ਼ਟਰ ਦੇ ਪੁਣੇ 'ਚ ਪੋਰਸ਼ ਕਾਰ ਹਿੱਟ ਐਂਡ ਰਨ ਮਾਮਲੇ 'ਚ ਨਾਬਾਲਗ ਦੋਸ਼ੀ ਦੇ ਦਾਦਾ ਸੁਰਿੰਦਰ ਅਗਰਵਾਲ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਡਰਾਈਵਰ ਨੂੰ ਧਮਕੀ ਦੇਣ ਦਾ ਦੋਸ਼ ਹੈ। ਪੁਲਿਸ ਅਨੁਸਾਰ ਸੁਰਿੰਦਰ ਅਗਰਵਾਲ ਨੇ ਡਰਾਈਵਰ ਗੰਗਾਰਾਮ ਨੂੰ ਧਮਕੀ ਦਿੱਤੀ ਸੀ ਅਤੇ ਉਸ ਦੇ ਪੁੱਤਰ ਵਿਸ਼ਾਲ ਅਗਰਵਾਲ ਅਤੇ ਨੂੰਹ ਨਾਲ ਮਿਲ ਕੇ ਉਸ ਨੂੰ ਇਹ ਬਿਆਨ ਦੇਣ ਲਈ ਮਜਬੂਰ ਕੀਤਾ ਸੀ ਕਿ ਹਾਦਸੇ ਦੌਰਾਨ ਉਹ ਕਾਰ ਚਲਾ ਰਿਹਾ ਸੀ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸ਼ਨੀਵਾਰ ਸਵੇਰੇ ਕਰੀਬ 3 ਵਜੇ ਸੁਰਿੰਦਰ ਅਗਰਵਾਲ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ।
ਪੁਣੇ ਕ੍ਰਾਈਮ ਬ੍ਰਾਂਚ ਨੇ ਡਰਾਈਵਰ ਗੰਗਾਰਾਮ ਦੀ ਸ਼ਿਕਾਇਤ 'ਤੇ ਸੁਰੇਂਦਰ ਅਗਰਵਾਲ ਖਿਲਾਫ ਅਗਵਾ, ਕੁੱਟਮਾਰ ਤੇ ਧਮਕੀ ਦੇਣ ਦੇ ਦੋਸ਼ 'ਚ ਗ੍ਰਿਫਤਾਰੀ ਦੀ ਇਹ ਕਾਰਵਾਈ ਕੀਤੀ ਹੈ। ਉਸ ਨੇ ਸ਼ਿਕਾਇਤ ਕੀਤੀ ਸੀ ਕਿ ਸੁਰਿੰਦਰ ਅਗਰਵਾਲ ਅਤੇ ਉਸ ਦੇ ਬੰਦਿਆਂ ਨੇ ਉਸ ਨੂੰ ਅਗਵਾ ਕੀਤਾ ਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਪੋਰਸ਼ ਕਾਰ ਚਲਾਉਣ ਦਾ ਦੋਸ਼ ਲੈਣ ਦੀ ਧਮਕੀ ਦਿੱਤੀ।
ਦੱਸ ਦੇਈਏ ਕਿ ਦੋਸ਼ੀ ਦੇ ਪਰਿਵਾਰ ਵਾਲਿਆਂ ਵੱਲੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਘਟਨਾ ਦੇ ਸਮੇਂ ਨਾਬਾਲਗ ਕਾਰ ਨਹੀਂ ਚਲਾ ਰਿਹਾ ਸੀ। ਉਸ ਦੀ ਥਾਂ ਕੋਈ ਹੋਰ ਗੱਡੀ ਚਲਾ ਰਿਹਾ ਸੀ। ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਅਸੀਂ ਡਰਾਈਵਰ ਵਿਰੁੱਧ ਸਬੂਤ ਨਸ਼ਟ ਕਰਨ ਲਈ ਐਫਆਈਆਰ ਵਿੱਚ ਧਾਰਾ 201 ਜੋੜ ਰਹੇ ਹਾਂ। ਅਸੀਂ ਇਹ ਵੀ ਪਤਾ ਲਗਾਵਾਂਗੇ ਕਿ ਕੀ ਡਰਾਈਵਰ ਨੇ ਕਿਸੇ ਦਬਾਅ ਹੇਠ ਬਿਆਨ ਦਿੱਤਾ ਸੀ।
Minor s Grandfather Also Arrested In Porsche Car Hit And Run Case Accused Of Threatening Driver