Exit Poll 2024 - ਨਤੀਜੇ ਸਾਡੇ ਹੱਕ 'ਚ ਹੋਣਗੇ , ਇੰਤਜ਼ਾਰ ਕਰੋ; ਐਗਜ਼ਿਟ ਪੋਲ ਤੋਂ ਬਾਅਦ ਸੋਨੀਆ ਗਾਂਧੀ ਦਾ ਆਇਆ ਪਹਿਲਾ ਬਿਆਨ
Admin / National
ਨੈਸ਼ਨਲ ਡੈਸਕ : ਲੋਕ ਸਭਾ ਚੋਣਾਂ 2024 ਦੇ ਨਤੀਜੇ ਕੱਲ ਯਾਨੀ 4 ਜੂਨ ਨੂੰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਸਭਾ ਚੋਣਾਂ ਦੇ ਅਸਲ ਨਤੀਜੇ ਐਗਜ਼ਿਟ ਪੋਲ ਦੇ ਅਨੁਮਾਨਾਂ ਦੇ ਬਿਲਕੁਲ ਉਲਟ ਹੋਣਗੇ। ਸਾਨੂੰ ਉਡੀਕ ਕਰਨੀ ਪਵੇਗੀ। ਚੋਣਾਂ ਤੋਂ ਪਹਿਲਾਂ ਕੀਤੇ ਗਏ ਐਗਜ਼ਿਟ ਪੋਲ 'ਚ ਮੋਦੀ ਸਰਕਾਰ ਦੀ ਵਾਪਸੀ ਹੁੰਦੀ ਨਜ਼ਰ ਆ ਰਹੀ ਹੈ। ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਐਗਜ਼ਿਟ ਪੋਲ 'ਚ ਐਨਡੀਏ ਨੂੰ ਮਿਲ ਰਹੇ ਭਾਰੀ ਬਹੁਮਤ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸੋਨੀਆ ਗਾਂਧੀ ਨੇ ਕਿਹਾ, “ਸਾਨੂੰ ਇੰਤਜ਼ਾਰ ਕਰਨਾ ਪਵੇਗਾ, ਬੱਸ ਇੰਤਜ਼ਾਰ ਕਰੋ ਅਤੇ ਦੇਖੋ। ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਨਤੀਜੇ ਐਗਜ਼ਿਟ ਪੋਲ ਦੇ ਬਿਲਕੁਲ ਉਲਟ ਹੋਣਗੇ।
ਚੋਣਾਂ ਪੂਰੀਆਂ ਹੋਣ ਤੋਂ ਬਾਅਦ ਐਗਜ਼ਿਟ ਪੋਲ 'ਚ ਮੋਦੀ ਸਰਕਾਰ ਦੇ ਤੀਜੀ ਵਾਰ ਸੱਤਾ 'ਚ ਵਾਪਸੀ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਇੰਡੀਆ ਬਲਾਕ ਦੇ ਆਗੂ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਐਤਵਾਰ ਨੂੰ ਜਦੋਂ ਮੀਡੀਆ ਵਾਲਿਆਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਐਗਜ਼ਿਟ ਪੋਲ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਐਗਜ਼ਿਟ ਪੋਲ ਨਹੀਂ, ਸਗੋਂ ਮੋਦੀ ਪੋਲ ਹੈ।
ਐਗਜ਼ਿਟ ਪੋਲ 'ਚ ਭਾਜਪਾ ਗਠਜੋੜ ਨੂੰ 543 ਸੀਟਾਂ 'ਚੋਂ 346 ਸੀਟਾਂ ਦਿੱਤੀਆਂ ਗਈਆਂ ਹਨ। ਜਦੋਂ ਕਿ I.N.D.I.A. ਬਲਾਕ ਨੂੰ 162 ਸੀਟਾਂ ਮਿਲਣ ਦੀ ਉਮੀਦ ਹੈ ਅਤੇ ਹੋਰ ਪਾਰਟੀਆਂ ਨੂੰ 35 ਸੀਟਾਂ ਮਿਲਣ ਦੀ ਉਮੀਦ ਹੈ। ਵੋਟ ਫੀਸਦੀ ਦੀ ਗੱਲ ਕਰੀਏ ਤਾਂ ਇਸ ਚੋਣ ਵਿਚ ਭਾਜਪਾ ਦਾ ਵੋਟ ਸ਼ੇਅਰ ਵੀ ਵਧਦਾ ਨਜ਼ਰ ਆ ਰਿਹਾ ਹੈ। ਐਗਜ਼ਿਟ ਪੋਲ 'ਚ ਬੀਜੇਪੀ ਅਤੇ ਐਨਡੀਏ ਨੂੰ 47.28 ਫੀਸਦੀ ਅਤੇ I.N.D.I.A ਬਲਾਕ ਨੂੰ 36.03 ਫੀਸਦੀ ਵੋਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ। ਜਦਕਿ ਹੋਰ ਪਾਰਟੀਆਂ ਨੂੰ 16.69 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ। ਇਸੇ ਤਰ੍ਹਾਂ ਦੇ ਅੰਕੜੇ ਹੋਰ ਸੰਸਥਾਵਾਂ ਦੇ ਐਗਜ਼ਿਟ ਪੋਲ ਵਿਚ ਵੀ ਸਾਹਮਣੇ ਆਏ ਹਨ। ਪਰ ਵਿਰੋਧੀ ਧਿਰ ਦੇ ਆਗੂ ਇਨ੍ਹਾਂ ਚੋਣਾਂ ਨੂੰ ਸਿਰੇ ਤੋਂ ਨਕਾਰ ਰਹੇ ਹਨ ਅਤੇ ਕਹਿ ਰਹੇ ਹਨ ਕਿ 4 ਜੂਨ ਨੂੰ ਨਤੀਜੇ ਉਨ੍ਹਾਂ ਦੇ ਹੱਕ ਵਿੱਚ ਹੋਣਗੇ।
Exit Poll 2024 Results Will Be In Our Favor Wait Sonia Gandhi s First Statement After The Exit Poll