SCHOOL BUS ACCIDENT - ਉੱਤਰੀ-ਪੱਛਮੀ ਸੀਰੀਆ 'ਚ ਸਕੂਲ ਬੱਸ ਨਦੀ 'ਚ ਡਿੱਗੀ, 7 ਦੀ ਮੌਤ, 20 ਜ਼ਖਮੀ
Admin / National
ਨੈਸ਼ਨਲ ਡੈਸਕ : ਉੱਤਰੀ-ਪੱਛਮੀ ਸੀਰੀਆ 'ਚ ਵੀਰਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਸਕੂਲੀ ਬੱਸ ਸੜਕ ਤੋਂ ਫਿਸਲ ਕੇ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ 'ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਅਤੇ ਜ਼ਖਮੀਆਂ 'ਚ ਜ਼ਿਆਦਾਤਰ ਬੱਚੇ ਸਨ। ਐਮਰਜੈਂਸੀ ਸੇਵਾ ਨੇ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਸਥਾਨਕ ਸਿਵਲ ਡਿਫੈਂਸ ਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਹਾਦਸਾ ਇਦਲਿਬ ਸ਼ਹਿਰ ਦੇ ਪੱਛਮ ਵਿਚ ਦਾਰਕੁਸ਼ ਨੇੜੇ ਵਾਪਰਿਆ, ਜਦੋਂ ਸਕੂਲ ਬੱਸ ਓਰੋਂਟੇਸ ਨਦੀ ਵਿਚ ਡਿੱਗ ਗਈ।
ਸਥਾਨਕ ਸਿਵਲ ਡਿਫੈਂਸ ਸੰਗਠਨ ਨੇ ਇਕ ਬਿਆਨ 'ਚ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਦਲ ਦੇ ਕਰਮਚਾਰੀਆਂ ਨੇ ਛੇ ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੱਸ ਨਦੀ ਵਿੱਚ ਕਿਵੇਂ ਡਿੱਗੀ। ਦਾਰਕੁਸ਼ ਦੇ ਇੱਕ ਹਸਪਤਾਲ ਦੇ ਡਾਕਟਰ ਅਹਿਮਦ ਗੰਦੌਰ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਵਿਦਿਆਰਥੀ ਅਤੇ ਅਧਿਆਪਕ ਅਨਾਥ ਬੱਚਿਆਂ ਦੇ ਸਕੂਲ ਤੋਂ ਸਨ।
SCHOOL BUS ACCIDENT UP PMUY SAKSHAM BUS DIGITALITY 7 DAYS 20 JUMP