Train accident in Bengal ; ਕੰਚਨਜੰਗਾ ਐਕਸਪ੍ਰੈਸ ਨਾਲ ਮਾਲ ਗੱਡੀ ਦੀ ਹੋਈ ਟੱਕਰ, 15 ਦੀ ਮੌਤ, 60 ਯਾਤਰੀ ਜ਼ਖਮੀ, ਮੋਦੀ ਨੇ ਮੁਆਵਜ਼ੇ ਦਾ ਕੀਤਾ ਐਲਾਨ
Admin / National
ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ 'ਚ ਰੇਲ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇੱਥੇ ਕੰਚਨਜੰਗਾ ਐਕਸਪ੍ਰੈੱਸ ਨਾਲ ਇਕ ਮਾਲ ਗੱਡੀ ਦੀ ਟੱਕਰ ਹੋ ਗਈ। ਇਸ ਦੌਰਾਨ 15 ਲੋਕਾਂ ਦੀ ਮੌਤ ਤੇ 60 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਕੰਚਨਜੰਗਾ ਐਕਸਪ੍ਰੈਸ ਸਿਆਲਦਾਹ ਵੱਲ ਜਾ ਰਹੀ ਸੀ। ਫਿਰ ਪਿੱਛੇ ਤੋਂ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਯਾਤਰੀ ਟਰੇਨ ਦੀਆਂ ਦੋ ਡੱਬੀਆਂ ਪਟੜੀ ਤੋਂ ਉਤਰ ਗਈਆਂ। ਜਾਣਕਾਰੀ ਮੁਤਾਬਕ ਅਜੇ ਵੀ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੋਦੀ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
Train accident in bengal goods train collided with kanchenjunga express many passengers injured