ਬੰਗਾਲ 'ਚ ਪਤੀ ਨੇ ਪਤਨੀ ਦਾ ਕਰਵਾਇਆ ਜਬਰ ਜ਼ਨਾਹ, ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਕੀਤਾ ਇਨਕਾਰ ; ਹਾਈ ਕੋਰਟ ਨੇ ਅਧਿਕਾਰੀਆਂ ਨੂੰ ਪਾਈ ਝਾੜ, ਜਾਣੋ ਕੀ ਹੈ ਪੂਰਾ ਮਾਮਲਾ
Admin / National
ਨੈਸ਼ਨਲ ਡੈਸਕ : ਭਾਰਤ ਦੇ ਬੰਗਾਲ ਵਿਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਦੂਜੇ ਲੋਕਾਂ ਤੋਂ ਜਬਰ ਜਨਾਹ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਬੰਗਾਲ ਦਾ ਹੈ ਜਿਥੇ ਵੰਸ਼ ਵਧਾਉਣ ਦੀ ਇੱਛਾ ਵਿਚ ਪਤੀ ਨੇ ਆਪਣੀ ਪਤਨੀ ਦਾ ਦੂਜਿਆਂ ਨਾਲ ਜਬਰ ਜ਼ਨਾਹ ਕਰਵਾਇਆ। ਇਸ ਮਾਮਲੇ ਦੀ ਜਦੋਂ ਪਤਨੀ ਮਾਮਲਾ ਦਰਜ ਕਰਵਾਉਣ ਥਾਣੇ ਗਈ ਤਾਂ ਪੁਲਿਸ ਨੇ ਕਾਰਵਾਈ ਕਰਨ ਤੋਂ ਇਨਕਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਕਲਕੱਤਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਜਸਟਿਸ ਅੰਮਿ੍ਤਾ ਸਿਨਹਾ ਨੇ ਮਾਮਲੇ ’ਤੇ ਸੁਣਵਾਈ ਕਰਦੇ ਹੋਏ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਝਾੜ ਪਾਉਂਦੇ ਹੋਏ ਮਾਮਲੇ ’ਤੇ ਰਿਪੋਰਟ ਮੰਗੀ ਹੈ। ਹੁਣ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਘਟਨਾ ਕੋਲਕਾਤਾ ਨਾਲ ਲੱਗਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਾਰੂਈਪੁਰ ਇਲਾਕੇ ਦੀ ਹੈ। ਉੱਥੇ ਰਹਿਣ ਵਾਲੇ ਇਕ ਜੋੜੇ ਥੈਲੇਸੀਮੀਆ ਨਾਲ ਪੀੜਤ ਹਨ। ਉਨ੍ਹਾਂ ਦੀਆਂ ਦੋ ਬੱਚਿਆਂ ਦੀ ਥੈਲੇਸੀਮੀਆ ਨਾਲ ਘੱਟ ਉਮਰ ’ਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਤਨੀ ਮੁੜ ਗਰਭ ਧਾਰਨ ਨਹੀਂ ਕਰਨਾ ਚਾਹੁੰਦੀ ਸੀ ਜਦਕਿ ਪਤੀ ਆਪਣਾ ਵੰਸ਼ ਵਧਾਉਣਾ ਚਾਹੁੰਦਾ ਸੀ। ਇਸ ਲਈ ਉਸਨੇ ਆਪਣੇ ਜਾਣਕਾਰ ਤਿੰਨ ਵਿਅਕਤੀਆਂ ਤੋਂ ਆਪਣੀ ਪਤਨੀ ਨੂੰ ਜ਼ਬਰਦਸਤੀ ਗਰਭਵਤੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਹਿਲੇ ਤੋਂ ਪਤਨੀ ਦਾ ਜ਼ਬਰਦਸਤੀ ਕਰਾਉਣ ’ਤੇ ਜਦੋਂ ਉਹ ਗਰਭਵਤੀ ਨਹੀਂ ਹੋਈ ਤਾਂ ਪਤੀ ਨੇ ਦੂਜੇ ਤੇ ਫਿਰ ਤੀਜੇ ਨਾਲ ਇਸ ਤਰ੍ਹਾਂ ਕਰਨ ਲਈ ਪਤਨੀ ਨੂੰ ਮਜਬੂਰ ਕੀਤਾ।
ਜਸਟਿਸ ਸਿਨਹਾ ਨੇ ਪੁਲਿਸ ਨੂੰ ਸਵਾਲ ਕੀਤਾ ਕਿ ਮੁਲਜ਼ਮ ਪਤੀ ਨੂੰ ਹਿਰਾਸਤ ’ਚ ਕਿਉਂ ਨਹੀਂ ਲਿਆ ਗਿਆ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਸਟਿਸ ਨੇ ਬਾਰੂਈਪੁਰ ਥਾਣੇ ਦਾ 12 ਤੇ 13 ਜੂਨ ਦਾ ਸੀਸੀਟੀਵੀ ਫੁਟੇਜ ਵੀ ਸੰਭਾਲਣ ਲਈ ਕਿਹਾ ਹੈ। ਔਰਤ ਉਕਤ ਦੋ ਦਿਨ ਉੱਥੇ ਐੱਫਆਈਆਰ ਦਰਜ ਕਰਾਉਣ ਲਈ ਗਈ ਸੀ।
Husband Raped His Wife In Bengal Police Refused To Register A Case The High Court Gave A Verdict To The Officials Know What Is The Whole Matter