Ladakh - ਲੱਦਾਖ 'ਚ ਟੈਂਕ ਅਭਿਆਸ ਦੌਰਾਨ ਵਾਪਰਿਆ ਹਾਦਸਾ, ਦਰਿਆ ਪਾਰ ਕਰਦੇ ਸਮੇਂ ਕਈ ਜਵਾਨ ਰੁੜ੍ਹੇ, ਜੇਸੀਓ ਸਮੇਤ ਪੰਜ ਸ਼ਹੀਦ
Admin / National
ਨੈਸ਼ਨਲ ਡੈਸਕ : ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਵਿਚ ਟੈਂਕ ਨਾਲ ਨਦੀ ਪਾਰ ਕਰਨ ਦੇ ਅਭਿਆਸ ਦੌਰਾਨ ਵੱਡਾ ਹਾਦਸਾ ਵਾਪਰਨ ਸਮਾਚਾਰ ਪ੍ਰਾਪਤ ਹੋਇਆ। ਇਹ ਹਾਦਸਾ ਬੀਤੀ ਰਾਤ ਲੇਹ ਤੋਂ ਕਰੀਬ 346 ਕਿਲੋਮੀਟਰ ਦੂਰ ਫੌਜੀ ਅਭਿਆਸ ਦੌਰਾਨ ਵਾਪਰਿਆ। ਇਹ ਹਾਦਸਾ ਦਰਿਆ ਵਿਚ ਅਚਾਨਕ ਆਏ ਹੜ੍ਹ ਕਾਰਨ ਵਾਪਰਿਆ। ਇਸ ਹਾਦਸੇ ਵਿਚ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ ਜਵਾਨ ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ਵਿਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੇੜੇ ਟੀ-72 ਟੈਂਕ ਵਿਚ ਨਦੀ ਪਾਰ ਕਰ ਰਹੇ ਸਨ। ਇਸ ਦੌਰਾਨ ਅਚਾਨਕ ਹੜ੍ਹ ਆ ਗਿਆ। ਕੁਝ ਹੀ ਦੇਰ ਵਿਚ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਆਸਪਾਸ ਦੇ ਖੇਤਰ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ। ਟੈਂਕ ਵੀ ਤੇਜ਼ ਤੇਜ਼ੀ ਨਾਲ ਵਹਾਅ ਦੀ ਲਪੇਟ ਵਿਚ ਆਉਣ ਲੱਗਾ। ਫੌਜ ਦੇ ਜਵਾਨਾਂ ਦੀਆਂ ਸਖਤ ਕੋਸ਼ਿਸ਼ਾਂ ਦੇ ਬਾਵਜੂਦ, ਟੈਂਕ 'ਤੇ ਕਾਬੂ ਘੱਟਦਾ ਰਿਹਾ। ਅਜਿਹੇ ਵਿਚ ਪਾਣੀ ਦਾ ਤੇਜ਼ ਵਹਾਅ ਫੌਜ ਦੇ 5 ਜਵਾਨ ਅਤੇ ਇਕ ਟੈਂਕ ਨੂੰ ਵਹਾ ਕੇ ਲੈ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਫੌਜ ਦੀਆਂ ਹੋਰ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ।
ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਹੜ੍ਹ ਦੇ ਪਾਣੀ ਦੇ ਵਿਚਕਾਰ ਬਚਾਅ ਕਾਰਜਾਂ ਨੂੰ ਚਲਾਉਣਾ ਚੁਣੌਤੀਆਂ ਨਾਲ ਭਰਿਆ ਹੋਇਆ ਸੀ। ਪਰ ਫਿਰ ਵੀ ਸਿਪਾਹੀ ਆਪਣੇ ਸਾਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ਨੀਵਾਰ ਦੁਪਹਿਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਟੈਂਕ ਵਿਚ ਮੌਜੂਦ ਜੇਸੀਓ ਸਮੇਤ ਪੰਜ ਬਹਾਦਰ ਜਵਾਨਾਂ ਦੀ ਜਾਨ ਚਲੀ ਗਈ ਹੈ। ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
Ladakh An Accident Occurred During A Tank Exercise In Ladakh Many Soldiers Drowned While Crossing The River Five Martyrs Including JCO