ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ ਪਠਾਨਕੋਟ ਦੇ 24 ਸਾਲਾ ਨੌਜਵਾਨ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ ਲਿਓਨਲ ਮੇਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ Lionel Messi Retires ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 01-09-2026 ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ ਆਪ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਾਇਕ ਅੰਕਿਤ ਬਾਲੀਆਨ ਕਤਲ ਕਾਂਡ ਦੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਲੰਧਰ ਪੁਲਿਸ ਦੀ ਹੁੱਕਾ ਬਾਰ ਵਿੱਚ ਛਾਪੇਮਾਰੀ, ਗਹਿਣੇ ਅਤੇ 10 ਲੱਖ ਕੈਸ਼ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ ਜਾਲੰਧਰ Meriton Hotel ਫਿਰ ਵਿਵਾਦਾਂ ਵਿੱਚ, ਪਾਰਟੀ ਦੌਰਾਨ ਬਾਊਂਸਰਾਂ ਉੱਤੇ ਮਾਰਪੀਟ ਦੇ ਦੋਸ਼ ਜਾਲੰਧਰ ਪੁਲਿਸ ਕਮਿਸ਼ਨਰ ਐਕਸ਼ਨ ਵਿੱਚ, SHO ਜੈਇੰਦਰ ਨੂੰ ਕੀਤਾ ਲਾਈਨ ਹਾਜ਼ਿਰ

Lonavala waterfall - ਲੋਨਾਵਾਲਾ 'ਚ ਛੁੱਟੀਆਂ ਮਨਾਉਣ ਆਏ ਇੱਕੋ ਪਰਿਵਾਰ ਦੇ 5 ਲੋਕ ਝਰਨੇ 'ਚ ਰੁੜ੍ਹੇ, 3 ਲਾਸ਼ਾਂ ਬਰਾਮਦ, ਬਾਕੀਆਂ ਦੀ ਤਲਾਸ਼ ਜਾਰੀ, ਵੀਡੀਓ ਵਾਇਰਲ

Lonavala waterfall -  ਲੋਨਾਵਾਲਾ 'ਚ ਛੁੱਟੀਆਂ ਮਨਾਉਣ ਆਏ ਇੱਕੋ ਪਰਿਵ


Admin / National

ਨੈਸ਼ਨਲ ਡੈਸਕ : ਮੁੰਬਈ ਦੇ ਨਾਲ ਲੱਗਦੇ ਲੋਨਾਵਾਲਾ ਵਿਚ ਛੁੱਟੀਆਂ ਮਨਾਉਣ ਗਏ ਪੂਰੇ ਪਰਿਵਾਰ ਦੀ ਮੌਤ ਹੋ ਜਾਣ ਦੀ ਦਰਦਨਾਕ ਖਬਰ ਮਿਲੀ ਹੈ। ਮਾਨਸੂਨ ਦੀਆਂ ਛੁੱਟੀਆਂ ਮਨਾਉਣ ਲਈ ਲੋਨਾਵਾਲਾ ਆਏ ਇਕ ਪਰਿਵਾਰ ਦੇ ਪੰਜ ਮੈਂਬਰ ਝਰਨੇ ਵਿਚ ਰੁੜ੍ਹ ਗਏ। ਇਹ ਝਰਨਾ ਭੁਸੀ ਡੈਮ ਦੇ ਪਿੱਛੇ ਇਕ ਪਹਾੜੀ ਉੱਤੇ ਬਣਿਆ ਹੋਇਆ ਸੀ। ਇਸ ਨੂੰ ਰੇਲਵੇ ਦਾ ਝਰਨਾ ਵੀ ਕਿਹਾ ਜਾਂਦਾ ਹੈ। ਇਸ ਘਟਨਾ ਦੀ ਇਕ ਦਿਲ ਦਹਿਲਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਸੱਤ ਜੀਆਂ ਦੇ ਪਰਿਵਾਰ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆਉਣ ਦੇ ਪਲ ਨੂੰ ਕੈਦ ਕੀਤਾ ਗਿਆ ਹੈ। ਬਚਾਅ ਦਲ ਅਤੇ ਜਲ ਸੈਨਾ ਦੇ ਗੋਤਾਖੋਰਾਂ ਨੇ ਲਾਪਤਾ ਬੱਚਿਆਂ ਨੂੰ ਲੱਭਣ ਲਈ ਦੇਰ ਸ਼ਾਮ ਤੱਕ ਤਲਾਸ਼ੀ ਮੁਹਿੰਮ ਚਲਾਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਸਾਰੀ ਪਰਿਵਾਰ ਦੇ ਮੈਂਬਰ ਭੂਸੀ ਡੈਮ ਨੇੜੇ ਝਰਨਾ ਦੇਖਣ ਗਏ ਸੀ ਪਰ ਇਲਾਕੇ ਵਿਚ ਭਾਰੀ ਮੀਂਹ ਕਾਰਨ ਅਚਾਨਕ ਪਾਣੀ ਦਾ ਵਹਾਅ ਵਧ ਗਿਆ ਅਤੇ ਪਰਿਵਾਰ ਦੇ 5 ਮੈਂਬਰ ਵਹਿ ਗਏ।

ਰਿਸ਼ਤੇਦਾਰ ਦਾ ਕਹਿਣਾ ਹੈ ਕਿ ਮੁੰਬਈ ਤੋਂ ਕੁਝ ਰਿਸ਼ਤੇਦਾਰ ਵਿਆਹ ਲਈ ਆਏ ਸਨ। ਪਾਣੀ ਵਿਚ ਡੁੱਬਣ ਵਾਲਾ ਪਰਿਵਾਰ ਪੁਣੇ ਸਈਅਦ ਨਗਰ ਦਾ ਰਹਿਣ ਵਾਲਾ ਹੈ। ਇਹ ਜਾਣਕਾਰੀ ਪੁਣੇ ਦੇ ਐਸਪੀ ਪੰਕਜ ਦੇਸ਼ਮੁਖ ਨੇ ਦਿੱਤੀ ਹੈ। ਇਹ ਘਟਨਾ ਕੱਲ੍ਹ ਦੁਪਹਿਰ ਡੇਢ ਵਜੇ ਦੇ ਕਰੀਬ ਵਾਪਰੀ। ਸਥਾਨਕ ਲੋਕ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰੱਸੀਆਂ ਅਤੇ ਟਰੈਕਿੰਗ ਗੇਅਰ ਨਾਲ ਬਚੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਮ੍ਰਿਤਕਾਂ ਦੀ ਸ਼ਨਾਖਤ ਸ਼ਾਹਿਸਤਾ ਲਿਆਕਤ ਅੰਸਾਰੀ (36), ਅਮੀਮਾ ਆਦਿਲ ਅੰਸਾਰੀ (13) ਅਤੇ ਓਮੇਰਾ ਆਦਿਲ ਅੰਸਾਰੀ (8) ਵਜੋਂ ਕੀਤੀ ਹੈ। ਇਸ ਦੇ ਨਾਲ ਹੀ ਜਲ ਭੰਡਾਰ ਦੇ ਇੱਕ ਪਾਸੇ ਤੋਂ ਤੇਜ਼ ਵਹਾਅ ਕਾਰਨ ਲਾਪਤਾ ਹੋਏ ਕੁਝ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਅਦਨਾਨ ਸਬਾਹਤ ਅੰਸਾਰੀ (4) ਅਤੇ ਮਾਰੀਆ ਅਕੀਲ ਅੰਸਾਰੀ (9) ਅਜੇ ਵੀ ਲਾਪਤਾ ਹਨ।


Lonavala Waterfall 5 People Of The Same Family Who Came For Vacation In Lonavala Got Washed In The Waterfall 3 Bodies Were Recovered Search For The Rest Is Going On The Video Is Viral


Popular Posts
Just Now